ਟੈਕਸ ਬਚਾਉਣ ਦੀਆਂ 11 ਨੀਤੀਆਂ

By ਸਟਾਫ਼ | November 4, 2013 | Last updated on November 4, 2013
1 min read

ਅੱਜ ਹੀ ਟੈਕਸ ਯੋਜਨਾਬੰਦੀ ਕਰ ਲੈਣ ਨਾਲ ਉਦੋਂ ਤੁਹਾਡੇ ਧਨ ਦੀ ਬੱਚਤ ਹੋਵੇਗੀ, ਜਦੋਂ ਇਸ ਨੂੰ ਭਰਨ ਦਾ ਸਮਾਂ ਹੋਵੇਗਾ।

RBC Wealth Management Services (ਆਰ.ਬੀ.ਸੀ. ਵੈਲਥ ਮੈਨੇਜਮੈਂਟ ਸਰਵਿਸੇਜ਼) ਦੇ ਮੀਤ ਪ੍ਰਧਾਨ ਅਤੇ ਮੁਖੀ ਸ੍ਰੀ ਟੋਨੀ ਮਾਇਓਰੀਨੋ ਨੇ ਕਿਹਾ ਕਿ ਇਸੇ ਲਈ ਹੁਣੇ ਸਰਗਰਮ ਹੋਵੋ ਅਤੇ ਟੈਕਸ-ਬਚਾਉਣ ਦੇ ਮੌਕਿਆਂ ਅਤੇ ਨੀਤੀਆਂ ਦਾ ਲਾਭ ਉਠਾਓ।

ਵਿਅਕਤੀਆਂ ਲਈ 8 ਨੀਤੀਆਂ

1. ਜੀਵਨ ਸਾਥੀ ਲਈ ਨੀਯਤ ਦਰ ਕਰਜ਼ਾ ਜੇ ਤੁਸੀਂ ਵਿਆਹੇ ਹੋ, ਤਾਂ ਜੀਵਨ ਸਾਥੀ ਦੇ ਕਰਜ਼ੇ ਨੂੰ ਇੱਕ ਸੰਭਾਵੀ ਆਮਦਨ-ਨਿਖੇੜ ਨੀਤੀ ਵਜੋਂ ਸਥਾਪਤ ਕਰਨ ਜਾਂ ਸੋਧ ਕਰਨ ਬਾਰੇ ਵਿਚਾਰ ਕਰੋ। 2. ਅਣਵਰਤੇ ਪੂੰਜੀ ਲਾਭ ਜੇ ਤੁਹਾਡੇ ਕੋਲ ਅਣਵਰਤੇ ਪੂੰਜੀ ਲਾਭ ਹਨ ਅਤੇ ਆਉਂਦੇ ਸਾਲ ਦੌਰਾਨ ਤੁਹਾਡੀ ਸੀਮਾਂਤਕ ਟੈਕਸ ਦਰ ਘੱਟ ਹੋਵੇਗੀ, ਤਦ ਤੱਕ ਲਾਭ ਲੈਣੇ ਮੁਲਤਵੀ ਕਰ ਦਿਓ। ਇਸ ਤਰ੍ਹਾਂ, ਕੋਈ ਵੀ ਟੈਕਸ ਭੁਗਤਾਨ ਅਗਲੇ ਟੈਕਸ ਵਰ੍ਹੇ ਤੱਕ ਮੁਲਤਵੀ ਕੀਤੇ ਜਾ ਸਕਦੇ ਹਨ। 3. ਟੈਕਸ-ਹਾਨੀ ਪਰਿਣਾਮ ਕੋਈ ਅਜਿਹੀ ਸੰਪਤੀ ਵਿਕਰੀ ਹੈ, ਜਿਵੇਂ ਕਿ ਕੋਈ ਅਜਿਹੀ ਜਾਇਦਾਦ ਜਿਸ ਨੂੰ ਕਿਰਾਏ ’ਤੇ ਦਿੱਤਾ ਗਿਆ ਹੈ ਜਾਂ ਕੋਈ ਸਕਿਓਰਿਟੀਜ਼ ਜੋ ਵਧ ਰਹੀਆਂ ਹਨ, ਜਿਨ੍ਹਾਂ ਤੋਂ ਤੁਹਾਨੂੰ ਚਾਲੂ ਟੈਕਸ ਵਰ੍ਹੇ ਦੌਰਾਨ ਵੱਡਾ ਪੂੰਜੀ ਮੁਨਾਫ਼ਾ ਹੋਣ ਵਾਲਾ ਹੈ? ਤਾਂ ਕੁੱਝ ਅਜਿਹੀਆਂ ਸਕਿਓਰਿਟੀਜ਼ ਵੇਚਣ ਬਾਰੇ ਵਿਚਾਰ ਕਰੋ, ਜੋ ਖੜੋਤ ਦੀ ਹਾਲਤ ਵਿੱਚ ਹਨ ਅਤੇ ਜਿਨ੍ਹਾਂ ਉਤੇ ਤੁਹਾਡਾ ਕੋਈ ਅਜਿਹਾ ਪੂੰਜੀ ਨੁਕਸਾਨ ਹੈ ਜੋ ਹਾਲੇ ਤੱਕ ਹੋਇਆ ਨਹੀਂ (ਅਨਰੀਅਲਾਇਜ਼ਡ) ਹੈ, ਤਾਂ ਜੋ ਟੈਕਸ ਦੇਣਦਾਰੀ ਘਟ ਸਕੇ। 4. ਚੈਰਿਟੇਬਲ ਦਾਨ ਚੈਰਿਟੇਬਲ ਦਾਨ ਕਰਨ ਨਾਲ ਹਰ ਸਾਲ ਨਿਜੀ ਟੈਕਸ ਘਟ ਜਾਂਦੇ ਹਨ। ਜੇ ਤੁਸੀਂ ਸਾਲ ਖ਼ਤਮ ਹੋਣ ਤੋਂ ਪਹਿਲਾਂ ਜਿਨਸ ਦੇ ਤੌਰ ਉਤੇ ਸਕਿਓਰਿਟੀਜ਼ ਦਾਨ ਕਰਨ ਦੀ ਯੋਜਨਾ ਉਲੀਕਦੇ ਹੋ, ਤਾਂ ਇਹ ਪ੍ਰਕਿਰਿਆ ਹੁਣੇ ਸ਼ੁਰੂ ਕਰ ਦਿਓ। ਦਾਨ ਕਰਨ ਵਿੱਚ ਵੀ ਕੁੱਝ ਸਮਾਂ ਲੱਗ ਹੀ ਜਾਂਦਾ ਹੈ। 5. ਨਿਯੋਜਕ (ਇੰਪਲਾਇਰ) ਬੋਨਸ ਕੀ ਤੁਸੀਂ ਇਸ ਵਰ੍ਹੇ 31 ਦਸੰਬਰ ਤੱਕ ਕੋਈ ਮੁਲਾਜ਼ਮ-ਬੋਨਸ ਲੈਣ ਜਾ ਰਹੇ ਹੋ? ਜੇ ਅਗਲੇ ਸਾਲ ਤੁਹਾਡੇ ਘੱਟ ਟੈਕਸ ਬ੍ਰੈਕਟ ਵਿੱਚ ਰਹਿਣ ਦਾ ਅਨੁਮਾਨ ਹੈ, ਤਾਂ ਅਗਲੇ ਸਾਲ ਦੇ ਟੈਕਸ ਘਟਾਉਣੇ ਮੁਲਤਵੀ ਕਰ ਦਿਓ। 6. ਕੈਨੇਡਾ ’ਚ ਹੀ ਨਿਵਾਸ ਬਦਲਣਾ ਜੇ ਤੁਸੀਂ ਕੈਨੇਡਾ ’ਚ ਹੀ ਆਪਣਾ ਨਿਵਾਸ ਬਦਲਣ ਜਾ ਰਹੇ ਹੋ, ਤਾਂ ਦੇਸ਼ ਭਰ ਦੇ ਸੂਬਿਆਂ ਦੀਆਂ ਵੱਖੋ-ਵੱਖਰੀਆਂ ਟੈਕਸ ਦਰਾਂ ਦਾ ਖ਼ਿਆਲ ਰੱਖੋ। ਜੇ ਤੁਸੀਂ ਕਿਸੇ ਘੱਟ ਟੈਕਸ ਦਰ ਵਾਲੇ ਸੂਬੇ ਵਿੱਚ ਜਾ ਰਹੇ ਹੋ, ਤਾਂ ਤੁਸੀਂ ਆਪਣਾ ਨਿਵਾਸ ਇਹ ਸਾਲ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਬਦਲ ਲਵੋ। 7. ਸੀ.ਆਰ.ਏ. ਨੂੰ ਤਿਮਾਹੀ ਭੁਗਤਾਨ ਜੇ ਤੁਸੀਂ CRA (ਸੀ.ਆਰ.ਏ.) ਨੂੰ ਟੈਕਸ ਕਿਸ਼ਤ ਦਾ ਭੁਗਤਾਨ ਤਿਮਾਹੀ ਕਰਦੇ ਹੋ, ਤਾਂ ਦੇਰੀ ਨਾਲ ਟੈਕਸ ਜਮ੍ਹਾ ਕਰਵਾਉਣ ’ਤੇ ਲੱਗਣ ਵਾਲੇ ਵਿਆਜ ਦੀ ਅਦਾਇਗੀ ਤੋਂ ਬਚਾਉਣ ਲਈ ਤੁਹਾਨੂੰ ਚਾਲੂ ਸਾਲ ਦੌਰਾਨ 15 ਦਸੰਬਰ ਤੱਕ ਇਹ ਅੰਤਿਮ ਭੁਗਤਾਨ ਕਰਨੇ ਹੋਣਗੇ। 8. ਫ਼ੀਸ ਸਾਰੀ ਬਕਾਇਆ ਫ਼ੀਸ ਇਹ ਸਾਲ ਖ਼ਤਮ ਹੋਣ ਤੋਂ ਪਹਿਲਾਂ ਅਦਾ ਕਰ ਦਿਓ, ਤਾਂ ਜੋ ਉਹ ਇਸ ਨੂੰ ਚਾਲੂ ਵਰ੍ਹੇ ਦੀ ਟੈਕਸ ਰਿਟਰਨ ਵਿੱਚ ਹੀ ਇਸ ਨੂੰ ਗਿਣ ਲੈਣ। ਇਸ ਵਿੱਚ ਇਹ ਸ਼ਾਮਲ ਹੋ ਸਕਦਾ ਹੈ: ਨਿਵੇਸ਼ ਪ੍ਰਬੰਧ ਫ਼ੀਸ; ਟਿਊਸ਼ਨ ਫ਼ੀਸ; ਸੁਰੱਖਿਆ ਡਿਪਾਜ਼ਿਟ ਬਾੱਕਸ ਫ਼ੀਸ; ਅਕਾਊਂਟਿੰਗ ਅਤੇ ਕਾਨੂੰਨੀ ਫ਼ੀਸ; ਬਾਲ-ਸੰਭਾਲ ਖ਼ਰਚੇ; ਗੁਜ਼ਾਰਾ ਭੱਤਾ (ਐਲੀਮਨੀ); ਮੈਡੀਕਲ ਖ਼ਰਚੇ; ਅਤੇ ਕੋਈ ਵਪਾਰਕ ਖ਼ਰਚੇ।

ਵਪਾਰ-ਮਾਲਕਾਂ ਲਈ 3 ਨੁਕਤੇ

1. ਨਿਗਮਿਤ ਕੰਪਨੀ ਜੇ ਤੁਸੀਂ ਕਿਸੇ ਨਿਗਮਿਤ ਕੰਪਨੀ ਦੇ ਵਪਾਰ-ਮਾਲਕ ਹੋ, ਤਾਂ ਤੁਹਾਨੂੰ ਵਿਅਕਤੀ ਪੈਨਸ਼ਨ ਯੋਜਨਾ ਰਾਹੀਂ ਸਾਲ ਦੇ ਅੰਤ ’ਤੇ ਕਾਰਪੋਰੇਟ ਆਮਦਨ ਟੈਕਸ ਛੋਟਾਂ ਅਤੇ ਇੰਕ ਢਾਂਚਾਗਤ ਸੇਵਾ-ਮੁਕਤੀ ਬੱਚਤ ਯੋਜਨਾ ਦੋਵੇਂ ਹੀ ਪ੍ਰਾਪਤ ਕਰ ਸਕਦੇ ਹੋ। 2. ਪਰਿਵਾਰਕ ਮੈਂਬਰਾਂ ਲਈ ਤਨਖ਼ਾਹਾਂ ਵਪਾਰ-ਮਾਲਕਾਂ ਨੂੰ 31 ਦਸੰਬਰ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਤਨਖ਼ਾਹਾਂ ਦੀ ਅਦਾਇਗੀ ਕਰ ਦੇਣੀ ਚਾਹੀਦੀ ਹੈ। ਇਹ ਨੀਤੀ ਸੰਭਾਵੀ ਤੌਰ ਉਤੇ ਕਮਾਈ ਆਮਦਨ ਪ੍ਰਦਾਨ ਕਰਦੀ ਹੈ ਜੋ ਉਨ੍ਹਾਂ ਨੂੰ ਅਗਲੇ ਸਾਲ ਇੱਕ RRSP (ਆਰ.ਆਰ.ਐਸ.ਪੀ.) ਦੇ ਨਾਲ-ਨਾਲ ਚਾਲੂ ਵਰ੍ਹੇ ਦੌਰਾਨ ਟੈਕਸ ਛੋਟ ਲੈਣ ਦੇ ਯੋਗ ਬਣਾਉਂਦੀ ਹੈ। 3. ਸੰਪਤੀਆਂ ਖ਼ਰੀਦਣਾ ਜੇ ਤੁਸੀਂ ਆਪਣੇ ਕਾਰੋਬਾਰ ਲਈ ਸੰਪਤੀਆਂ (ਉਦਾਹਰਣ ਵਜੋਂ, ਇੱਕ ਕੰਪਿਊਟਰ) ਖ਼ਰੀਦਣ ਦੀ ਯੋਜਨਾ ਉਲੀਕਦੇ ਹੋ, ਤਾਂ ਇਹ ਸਾਲ ਖ਼ਤਮ ਹੋਣ ਤੋਂ ਪਹਿਲਾਂ ਇਹ ਖ਼ਰੀਦਦਾਰੀ ਕਰ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਤੁਸੀਂ ਟੈਕਸ ਮੰਤਵਾਂ ਲਈ ਸੰਪਤੀਆਂ ਉਤੇ ਅਵਮੁੱਲਣ ਦਾ ਦਾਅਵਾ ਕਰ ਸਕਦੇ ਹੋ।

ਸਟਾਫ਼