Home Breadcrumb caret Advisor to Client Breadcrumb caret Tax ਆਰ.ਆਰ.ਐਸ.ਪੀਜ਼ ਨੂੰ ਆਰ.ਆਰ.ਆਈ.ਐਫ਼ਸ ਵਿੱਚ ਬਦਲਣਾ Converting RRSPs to RRIFs By ਕੇਟੀ ਕੀਰ | July 4, 2014 | Last updated on July 4, 2014 1 min read ਇਸ ਸਾਲ 31ਦਸੰਬਰ ਨੂੰ ਤੁਸੀਂ 71 ਸਾਲਾਂ ਦੇ ਹੋ ਰਹੇ ਹੋ, ਤੁਹਾਨੂੰ ਆਪਣੀ ‘ਰਜਿਸਟਰਡ ਸੇਵਾ-ਮੁਕਤੀ ਬੱਚਤ ਯੋਜਨਾ’ (ਆਰ.ਆਰ.ਐਸ.ਪੀ. – RRSP) ਨੂੰ ਜ਼ਰੂਰ ਹੀ ਇੱਕ ‘ਰਜਿਸਟਰਡ ਸੇਵਾ-ਮੁਕਤੀ ਆਮਦਨ ਫ਼ੰਡ’ (ਆਰ.ਆਰ.ਆਈ.ਐਫ਼. – RRIF) ਜਾਂ ਸਾਲਾਨਾ ਤਨਖ਼ਾਹ (annuity) ਵਿੱਚ ਤਬਦੀਲ ਕਰਵਾਉਣਾ ਹੋਵੇਗਾ। ਅਤੇ ਆਰ.ਆਰ.ਐਸ.ਪੀਜ਼ ਕਿਉਂਕਿ ਟੈਕਸ-ਸ਼ੈਲਟਰਡ ਸੇਵਾ-ਮੁਕਤੀ ਯੋਜਨਾਵਾਂ ਹਨ, ਜਿਨ੍ਹਾਂ ਵਿੱਚ ਤੁਸੀਂ ਫ਼ੰਡਾਂ ਦਾ ਯੋਗਦਾਨ ਪਾ ਸਕਦੇ ਹੋ, ਪਰ ਤੁਸੀਂ ਸਾਲਾਨਾ ਤਨਖ਼ਾਹਾਂ (annuities) ਜਾਂ ਆਰ.ਆਰ.ਆਈ.ਐਫਸ ਦੇ ਸਿਰਜੇ ਜਾਣ ਤੋਂ ਬਾਅਦ ਉਨ੍ਹਾਂ ਵਿੱਚ ਕੋਈ ਯੋਗਦਾਨ ਨਹੀਂ ਪਾ ਸਕਦੇ। ਤੁਸੀਂ ਆਪਣੀ ਆਰ.ਆਰ.ਐਸ.ਪੀ. ਨੂੰ 71 ਸਾਲ ਦੀ ਉਮਰ ਤੋਂ ਪਹਿਲਾਂ ਵੀ ਆਰ.ਆਰ.ਆਈ.ਐਫ਼. ਜਾਂ ਸਾਲਾਨਾ ਤਨਖ਼ਾਹ (annuity) ਵਿੱਚ ਤਬਦੀਲ ਕਰਵਾ ਸਕਦੇ ਹੋ ਪਰ ਕੇਂਦਰੀ ਟੈਕਸ ਨੇਮ ਇਹੋ ਨਿਰਧਾਰਤ ਕਰਦੇ ਹਨ ਕਿ ਲੋਕ ਆਰ.ਆਰ.ਐਸ.ਪੀਜ਼ ਨੂੰ 71 ਸਾਲ ਦੀ ਉਮਰ ਵਿੱਚ ਹੀ ਤਬਦੀਲ ਕਰਨ ਜਾਂ ਤੁੜਵਾਉਣ। ਇਸ ਤਰ੍ਹਾਂ ਉਸ ਨੁਕਤੇ ਉਤੇ, ਤੁਹਾਨੂੰ ਹਰ ਸਾਲ ਆਪਣੀ ਆਰ.ਆਰ.ਆਈ.ਐਫ਼ ਜਾਂ ਸਾਲਾਨਾ ਤਨਖ਼ਾਹ (annuity) ’ਚੋਂ ਬਾਹਰ ਕੱਢਣਾ ਅਰੰਭ ਕਰਨਾ ਹੋਵੇਗਾ। ਅਤੇ ਤੁਹਾਨੂੰ ਕਿੰਨਾ ਕੱਢਣਾ ਹੋਵੇਗਾ, ਇਹ ਕੇਂਦਰ ਸਰਕਾਰ ਵੱਲੋਂ ਆਮਦਨ ਟੈਕਸ ਕਾਨੂੰਨ (ਜਾਂ ਬੀਮਾਕਾਰਾਂ, ਸਾਲਾਨਾ ਤਨਖ਼ਾਹਾਂ ਲਈ) ਰਾਹੀਂ ਤੈਅ ਕੀਤਾ ਜਾਂਦਾ ਹੈ। ਆਰ.ਆਰ.ਆਈ.ਐਫ਼ ਨਿਯਮ ਆਰ.ਆਰ.ਆਈ.ਐਫ਼ਸ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ। ਤੁਸੀਂ ਇੱਕ ਖੋਲ੍ਹ ਸਕਦੇ ਹੋ ਜੋ ਕੇਵਲ ਜੀ.ਆਈ.ਸੀਜ਼, ਮਿਊਚੁਅਲ ਫ਼ੰਡਜ਼ ਜਾਂ ਵੱਖੋ-ਵੱਖਰੇ ਫ਼ੰਡਾਂ ਵਿੱਚ ਧਨ ਨਿਵੇਸ਼ ਕਰਦਾ ਹੈ, ਜਾਂ ਤੁਸੀਂ ਅਜਿਹਾ ਖੋਲ੍ਹ ਸਕਦੇ ਹੋ ਜੋ ਉਨ੍ਹਾਂ ਉਤਪਾਦਾਂ ਦੇ ਇੱਕ ਸੁਮੇਲ ਵਿੱਚ ਧਨ ਲਾਉਂਦਾ ਹੈ। ਜੇ ਤੁਸੀਂ ਈ.ਟੀ.ਐਫ਼.ਸ,, ਸਟੌਕਸ ਤੇ ਬਾਂਡਜ਼ ਵਿੱਚ ਧਨ ਨਿਵੇਸ਼ ਕਰਨਾ ਵੀ ਪਸੰਦ ਕਰੋਗੇ, ਤਾਂ ਤੁਸੀਂ ਇੱਕ ਸਵੈ-ਨਿਰਦੇਸ਼ਿਤ ਆਰ.ਆਰ.ਆਈ.ਐਫ਼ ਨੂੰ ਚੁਣ ਸਕਦੇ ਹੋ। ਇਨ੍ਹਾਂ ਲਈ ਤੁਹਾਨੂੰ ਅਤੇ ਤੁਹਾਡੇ ਸਲਾਹਕਾਰ ਨੂੰ ਵਧੇਰੇ ਨਿਯਮਤ ਰੂਪ ਵਿੱਚ ਨਜ਼ਰ ਰੱਖਣ ਤੇ ਆਪਣੇ ਖਾਤੇ ਨੂੰ ਮੁੜ ਸੰਤੁਲਿਤ ਕਰਨ ਦੀ ਲੋੜ ਹੋਵੇਗੀ, ਇਸ ਲਈ ਉਨ੍ਹਾਂ ਦੀ ਸਿਫ਼ਾਰਸ਼ ਵਧੇਰੇ ਗਿਆਨਵਾਨ ਨਿਵੇਸ਼ਕਾਂ ਲਈ ਕੀਤੀ ਜਾਂਦੀ ਹੈ। ਜੇ ਤੁਸੀਂ ਧਨੀ ਹੋ, ਤਾਂ ਤੁਸੀਂ ਪੂਰੀ ਤਰ੍ਹਾਂ ਵਿਵਸਥਿਤ ਆਰ.ਆਰ.ਆਈ.ਐਫ਼ ਬਾਰੇ ਵਿਚਾਰ ਕਰ ਸਕਦੇ ਹੋ। ਇਹ ਉਤਪਾਦ ਉਨ੍ਹਾਂ ਲਈ ਵਾਜਬ ਹੁੰਦੇ ਹਨ, ਜਿਨ੍ਹਾਂ ਦੀਆਂ ‘ਸੇਵਾ-ਮੁਕਤੀ ਮੌਕੇ ਬੱਚਤਾਂ ਬਹੁਤ ਜ਼ਿਆਦਾ ਹੁੰਦੀਆਂ ਹਨ ਜਾਂ ….. ਜਿਨ੍ਹਾਂ ਦੀ ਵਿੱਤੀ ਸਥਿਤੀ(ਆਂ) ਗੁੰਝਲਦਾਰ ਹੈ(ਹਨ),’ ਓ.ਐਸ.ਸੀ. ਦੇ ਨਿਵੇਸ਼ਕ ਸਿੱਖਿਆ ਫ਼ੰਡ (OSC’s Investor Education Fund) ਅਨੁਸਾਰ, ਭਾਵੇਂ ਉਨ੍ਹਾਂ ਨੂੰ ਅਕਸਰ ਇੱਕ ਘੱਟੋ ਘੱਟ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ। ਹਰ ਪ੍ਰਕਾਰ ਦੇ ਆਰ.ਆਰ.ਆਈ.ਐਫ਼ਸ ਲਈ, ਬਾਹਰ ਕੱਢਣ ਜਾਂ ਵਾਪਸ ਲੈਣ ਦੀ ਘੱਟੋ-ਘੱਟ ਦਰ ਤੁਹਾਡੀ ਉਮਰ ਉਤੇ ਨਿਰਭਰ ਕਰਦੀ ਹੈ। ਇਹ 71 ਸਾਲ ਦੀ ਉਮਰ ਵਿੱਚ ਸਥਿਰਤਾ ਨਾਲ 7.38 ਪ੍ਰਤੀਸ਼ਤ ਤੋਂ ਵਧ ਕੇ 94 ਸਾਲ ਦੀ ਉਮਰ ਤੱਕ ਵੱਧ ਤੋਂ ਵੱਧ 20 ਪ੍ਰਤੀਸ਼ਤ ਤੱਕ ਪੁੱਜ ਜਾਂਦਾ ਹੈ (ਵਾਪਸ ਲੈਣ ਦੀਆਂਘੱਟੋ-ਘੱਟ ਦਰਾਂ ਲਈ ਵੇਖੋ ਚਾਰਟ 1)। ਬਾਹਰ ਕੱਢੇ ਜਾਂ ਵਾਪਸ ਲਏ ਫ਼ੰਡ ਨਕਦ ਵਜੋਂ ਜਾਂ ਟੀ.ਐਫ਼.ਐਸ.ਏਜ਼ ਵਿੱਚ ਜਿਨਸੀ ਰੂਪ ’ਚ (in-kind) ਤਬਦੀਲ ਕਰ ਕੇ ਲਏ ਜਾ ਸਕਦੇ ਹਨ; ਬਸ਼ਰਤੇ ਤੁਹਾਡਾ ਅੰਸ਼ ਕਮਰਾ (contribution room), ਜਾਂ ਅਣ-ਰਜਿਸਟਰ ਖਾਤੇ ਹਨ। ਨਕਦ ਰਕਮਾਂ ਕੱਢਣ ਦੀ ਥਾਂ ਜਿਨਸੀ ਰੂਪ ਵਿੱਚ ਤਬਾਦਲਿਆਂ ਨੂੰ ਚੁਣਨ ਦਾ ਮਤਲਬ ਹੈ ਤੁਸੀਂ ਨਿਵੇਸ਼ਾਂ ਨੂੰ ਵੇਚਣਾ ਨਹੀਂ ਹੈ। ਫਿਰ ਵੀ, ਤੁਹਾਡੇ ਵੱਲੋਂ ਕਢਾਈਆਂ ਰਕਮਾਂ ਉਤੇ ਫਿਰ ਵੀ ਟੈਕਸ ਲਗਦਾ ਹੈ। ਇੱਕ ਆਰ.ਆਰ.ਆਈ.ਐਫ਼ ਸਿਰਜਦੇ ਸਮੇਂ, ਤੁਸੀਂ ਫ਼ੈਸਲਾ ਲੈ ਸਕਦੇ ਹੋ ਕਿ ਤੁਸੀਂ ਫ਼ੰਡ ਜਾਂ ਨਿਵੇਸ਼ ਮਾਸਿਕ, ਤਿਮਾਹੀ, ਛਮਾਹੀ ਜਾਂ ਸਾਲਾਨਾ ਆਧਾਰ ਉਤੇ ਪ੍ਰਾਪਤ ਕਰਨੇ ਹਨ, ਅਤੇ ਉਹ ਉਸ ਸਾਲ ਲਈ ਤੁਹਾਡੀ ਆਮਦਨ ਟੈਕਸ ਦੀ ਦਰ ਦੇ ਆਧਾਰ ਉਤੇ ਪੂਰੀ ਤਰ੍ਹਾਂ ਟੈਕਸ ਯੋਗ ਹੁੰਦੇ ਹਨ। ਤੁਸੀਂ ਹਰ ਸਾਲ ਜਿੰਨਾ ਵੀ ਚਾਹੋ, ਬਾਹਰ ਕੱਢ ਸਕਦੇ ਹੋ, ਪਰ ਤੁਹਾਨੂੰ ਆਪਣੀ ਘੱਟੋ-ਘੱਟ ਦਹਿਲੀਜ਼ ਜਾਂ ਸੀਮਾ ਤੋਂ ਵੱਧ ਧਨ ਕਢਵਾਏ ਜਾਣ ਉਤੇ ਵਿਦਹੋਲਡਿੰਗ ਟੈਕਸ ਅਦਾ ਕਰਨਾ ਪੈਂਦਾ ਹੈ (ਧਨ ਕਢਵਾਉਣ ਦੀਆਂ ਵਿਦਹੋਲਡਿੰਗ ਦਰਾਂ ਲਈ ਵੇਖੋ ਚਾਰਟ 2) ਚਾਰਟ 1 ਜਨਵਰੀ 1 ਨੂੰ ਉਮਰ ਘੱਟੋ ਘੱਟ ਰਕਮ ਜਨਵਰੀ 1 ਨੂੰ ਉਮਰ ਘੱਟੋ-ਘੱਟ ਰਕਮ 71 ਤੋਂ ਘੱਟ 1/(90 – ਆਰ.ਆਰ.ਆਈ.ਐਫ਼ ਧਾਰਕ* ਦੀ ੳਮਰ) 83 9.58% 71 7.38% 84 9.93% 72 7.48% 85 10.33% 73 7.59% 86 10.79% 74 7.71% 87 11.33% 75 7.85% 88 11.96% 76 7.99% 89 12.71% 77 8.15% 90 13.62% 78 8.33% 91 14.73% 79 8.53% 92 16.12% 80 8.75% 93 17.92% 81 8.99% 94 ਜਾਂ ਵੱਧ 20% 82 9.27% *ਰਕਮ ਕਢਵਾਉਣਾ (withdrawals) ਆਰ.ਆਰ.ਆਈ.ਐਫ਼. ਧਾਰਕ ਦੇ ਛੋਟੀ ਉਮਰ ਦੇ ਜੀਵਨ ਸਾਥੀ ਦੀ ਉਮਰ ਉਤੇ ਵੀ ਆਧਾਰਤ ਹੋ ਸਕਦਾ ਹੈ। ਇਸ ਨਾਲ ਕਢਵਾਉਣ ਵਾਲੀਆਂ ਘੱਟੋ ਘੱਟ ਰਕਮਾਂ ਘਟ ਜਾਂਦੀਆਂ ਹਨ ਤੇ ਫ਼ੰਡ ਕਾਇਮ ਰੱਖਣ ਵਿੱਚ ਮਦਦ ਮਿਲਦੀ ਹੈ। ਸਰੋਤ: ਆਮਦਨ ਟੈਕਸ ਕਾਨੂੰਨ ਵਿਨਿਯਮ, ਸੈਕਸ਼ਨ 7308(4). 1993 ਤੋਂ ਪਹਿਲਾਂ ਦੀਆਂ ਆਰ.ਆਰ.ਆਈ.ਐਫ਼ਸ, ਧਨ ਕਢਵਾਉਣ ਦੇ ਵਿਭਿੰਨ ਨਿਯਮਾਂ ਅਨੁਸਾਰ ਹਨ। ਚਾਰਟ 2 ਤੈਅਸ਼ੁਦਾ ਘੱਟੋ-ਘੱਟ ਰਕਮ ਤੋਂ ਵੱਧ ਕਢਵਾਈ ਰਕਮ ਵਿਦਹੋਲਡਿੰਗ ਟੈਕਸ ਦਰ (ਕਿਊਬੇਕ ਨੂੰ ਛੱਡ ਕੇ) $5,000 ਤੱਕ 10% $5,000 ਅਤੇ $15,000 ਵਿਚਕਾਰ 20% $15,000 ਤੋਂ ਵੱਧ 30% ਸਰੋਤ: ਨਿਵੇਸ਼ਕ ਸਿੱਖਿਆ ਫ਼ੰਡ (Investor Education Fund), ਉਨਟਾਰੀਓ ਸਕਿਓਰਿਟੀਜ਼ ਕਮਿਸ਼ਨ (Ontario Securities Commission) ਪਹਿਲਕਦਮੀ (getsmarteraboutmoney.ca ਉਤੇ ਚਾਰਟ ਵੇਖੋ) ਸਾਲਾਨਾ ਤਨਖ਼ਾਹਾਂ (annuities) ਉਤੇ ਇੱਕ ਝਾਤ ਜੇ ਤੁਸੀਂ ਆਪਣੀਆਂ ਆਰ.ਆਰ.ਐਸ.ਪੀ. ਬੱਚਤਾਂ ਦੀ ਵਰਤੋਂ ਕਰਦਿਆਂ ਇੱਕ ‘ਸਾਲਾਨਾ ਤਨਖ਼ਾਹ’ (annuity) ਖ਼ਰੀਦਣੀ ਪਸੰਦ ਕਰੋਗੇ, ਤਾਂ ਤੁਸੀਂ ਕਈ ਵਿਕਲਪਾਂ ਦੀ ਚੋਣ ਕਰ ਸਕਦੇ ਹੋ, ਜਿਵੇਂ ਨਿਸਚਤ-ਮਿਆਦ (term-certain) ਤੇ ਜੀਵਨ ਭਰ ਦੀਆਂ ‘ਸਾਲਾਨਾ ਤਨਖ਼ਾਹਾਂ’ (annuities)। ਤੁਸੀਂ ਜੋ ਵੀ ਚੁਣਦੇ ਹੋ, ਇਹ ‘ਐਨਿਯੂਟੀਜ਼’ ਇਸ ਤਰ੍ਹਾਂ ਤਿਆਰ ਕੀਤੀਆਂ ਹੁੰਦੀਆਂ ਹਨ ਕਿ ਨਿਵੇਸ਼ਕਾਂ ਨੂੰ ਸਥਿਰ ਆਮਦਨ ਭੁਗਤਾਨ ਹਰ ਮਹੀਨੇ, ਤਿਮਾਹੀ, ਛਿਮਾਹੀ ਜਾਂ ਸਾਲਾਨਾ ਆਧਾਰ ਉਤੇ ਮਿਲਦੇ ਰਹਿੰਦੇ ਹਨ। ‘ਨਿਸਚਤ -ਮਿਆਦ’ ਦੇ ਉਤਪਾਦ 90 ਸਾਲ ਦੀ ਉਮਰ ਤੱਕ ਭੁਗਤਾਨ ਪ੍ਰਦਾਨ ਕਰਦੇ ਹਨ। ਇਹ ਭੁਗਤਾਨ ਤੁਹਾਡੀ ਉਮਰ ਦੇ ਆਧਾਰ ਉਤੇ ਹੁੰਦੇ ਹਨ ਜਾਂ ਤੁਹਾਡੇ ਜੀਵਨ ਸਾਥੀ ਦੀ ਉਮਰ ਉਤੇ ਆਧਾਰਤ ਹੋ ਸਕਦੇ ਹਨ, ਜੇ ਉਸ ਦੀ ਉਮਰ ਘੱਟ ਹੈ। ਜੇ ਤੁਹਾਡਾ ਦੇਹਾਂਤ ਉਸ ਮਿਆਦ ਦੇ ਮੁਕੰਮਲ ਹੋਣ ਤੋਂ ਪਹਿਲਾਂ ਹੋ ਜਾਂਦਾ ਹੈ, ਤਾਂ ਅਨੁਸੂਚਿਤ ਭੁਗਤਾਨ ਫਿਰ ਵੀ ਤੁਹਾਡੇ ਜੀਵਨ ਸਾਥੀ ਨੂੰ ਦਿੱਤਾ ਜਾਵੇਗਾ, ਜੇ ਉਹ ਤੁਹਾਡਾ/ਤੁਹਾਡੀ ਲਾਭਪਾਤਰੀ ਹੈ। ਜਾਂ ਅਦਾ ਕੀਤੀ ਜਾਣ ਵਾਲੀ ਮੁਕੰਮਲ ਰਕਮ ਦੀ ਅਦਲਾ-ਬਦਲੀ ਕੀਤੀ ਜਾ ਸਕਦੀ ਹੈ ਅਤੇ ਇੱਕ ਲਾਭਪਾਤਰੀ ਜਾਂ ਤੁਹਾਡੀ ਜ਼ਮੀਨ-ਜਾਇਦਾਦ (ਐਸਟੇਟ) ਨੂੰ ਇੱਕਮੁਸ਼ਤ ਰਕਮ ਅਦਾ ਕੀਤੀ ਜਾ ਸਕਦੀ ਹੈ। ਜੀਵਨ ਭਰ ਦੇ ‘ਐਨਿਯੂਟੀ’ ਭੁਗਤਾਨਾਂ ਦੀ ਗਰੰਟੀ ਜੀਵਨ ਭਰ ਲਈ ਹੁੰਦੀ ਹੈ ਅਤੇ ਵਿਆਜ ਦੀਆਂ ਦਰਾਂ, ਉਮਰ ਤੇ ਲਿੰਗ ਜਿਹੇ ਤੱਤਾਂ ਦੇ ਆਧਾਰ ਉਤੇ ਹੁੰਦੀ ਹੈ – ਕਿਉਂਕਿ ਔਰਤਾਂ ਆਮ ਤੌਰ ਉਤੇ ਲੰਮਾ ਸਮਾਂ ਜਿਊਂਦੀਆਂ ਹਨ, ਇਸੇ ਲਈ ਉਨ੍ਹਾਂ ਨੂੰ ਅਕਸਰ ਘੱਟ ਭੁਗਤਾਨ ਮਿਲਦੇ ਹਨ। ਨਿਸ਼ਚਤ-ਮਿਆਦ ਦੀਆਂ ‘ਐਨਿਯੂਟੀਜ਼’ ਦੇ ਮੁਕਾਬਲੇ, ਜੀਵਨ ਭਰ ਦੀਆਂ ‘ਐਨਿਯੂਟੀਜ਼’ ਦੇ ਭੁਗਤਾਨ ਆਮ ਤੌਰ ਉਤੇ ਘੱਟ ਹੁੰਦੇ ਹਨ। ਇਸ ਲਈ, ਤੁਹਾਨੂੰ ਆਮਦਨ ਦੇ ਹੋਰ ਸਰੋਤਾਂ ਦੀ ਵਰਤੋਂ ਕਰਦਿਆਂ ਭੁਗਤਾਨ ਜੋੜਨ ਦੀ ਲੋੜ ਹੋ ਸਕਦੀ ਹੈ। ਜੇ ਤੁਹਾਨੂੰ ਸਾਰੇ ਅਨੁਸੂਚਿਤ ‘ਲਾਈਫ਼ ਐਨਿਯੂਟੀ’ ਭੁਗਤਾਨ ਪ੍ਰਾਪਤ ਕਰਨ ਤੋਂ ਪਹਿਲਾਂ ਦੇਹਾਂਤ ਹੋ ਜਾਣ ਦੀ ਚਿੰਤਾ ਹੈ, ਤਾਂ ਤੁਸੀਂ ਘੱਟੋ-ਘੱਟ ਗਰੰਟਿਡ ‘ਐਨਿਯੂਟੀ’ ਭੁਗਤਾਨ ਪ੍ਰਾਪਤ ਕਰਨ ਦਾ ਵਿਕਲਪ ਚੁਣ ਸਕਦੇ ਹੋ। ਜੇ ਤੁਹਾਡਾ ਦੇਹਾਂਤ ਤੁਹਾਡਾ ਗਰੰਟੀ ਦਾ ਸਮਾਂ ਹੋਣ ਤੋਂ ਪਹਿਲਾਂ ਹੋ ਜਾਂਦਾ ਹੈ, ਤਾਂ ਤੁਹਾਡਾ ਬੀਮਾਕਾਰ ਇੱਕ ਜੀਵਨ-ਸਾਥੀ ਲਾਭਪਾਤਰੀ ਨੂੰ ਅਦਾ ਕਰਨਾ ਜਾਰੀ ਰੱਖ ਸਕਦਾ ਹੈ, ਜਾਂ ਭੁਗਤਾਨਾਂ ਦੀ ਅਦਲਾ-ਬਦਲੀ ਕੀਤੀ ਜਾਵੇਗੀ ਅਤੇ ਤੁਹਾਡੇ ਲਾਭਪਾਤਰੀ ਜਾਂ ਜ਼ਮੀਨ-ਜਾਇਦਾਦ ਨੂੰ ਇੱਕਮੁਸ਼ਤ ਰਕਮ ਅਦਾ ਕੀਤੀ ਜਾਂਦੀ ਹੈ। ਜੇ ਤੁਸੀਂ ਗਰੰਟਿਡ ਮਿਆਦ ਤੋਂ ਬਾਅਦ ਵੀ ਜਿਊਂਦੇ ਰਹਿੰਦੇ ਹੋ, ਤਾਂ ਤੁਹਾਨੂੰ ਤੁਹਾਡੇ ਦੇਹਾਂਤ ਤੱਕ ਵੀ ਫ਼ੰਡ ਪ੍ਰਾਪਤ ਹੁੰਦੇ ਰਹਿਣਗੇ। ਪਰ ਗਰੰਟੀ ਖ਼ਰੀਦਣ ਦਾ ਮਤਲਬ ਹੈ ਘੱਟ ਭੁਗਤਾਨ। ਸਾਰੀਆਂ ਪ੍ਰਕਾਰ ਦੀਆਂ ‘ਐਨਿਯੂਟੀਜ਼’ ਲਈ, ਸਾਲ ਖ਼ਤਮ ਹੋਣ ’ਤੇ ਭੁਗਤਾਨਾਂ ਨੂੰ ਆਮਦਨ ਸਮਝ ਕੇ ਉਨ੍ਹਾਂ ਉਤੇ ਟੈਕਸ ਲਾਇਆ ਜਾਂਦਾ ਹੈ। ਇੱਕ ‘ਐਨੂਯਿਟੀ’ ਨੂੰ ਤਬਦੀਲ ਕਰਨ ਦਾ ਇੱਕ ਸਿਖ਼ਰ ਇਹ ਹੈ ਕਿ ਤੁਹਾਨੂੰ ਨਿਵੇਸ਼ਾਂ ਨਾਲ ਨਿਪਟਣ ਜਾਂ ਸਟਾੱਕ ਬਾਜ਼ਾਰ ਦੀ ਅਸਥਿਰਤਾ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅਤੇ ਜੇ ਤੁਹਾਡੇ ਕੋਲ ‘ਲਾਈਫ਼ ਐਨਿਯੂਟੀ’ ਹੈ, ਤਾਂ ਤੁਹਾਡਾ ਧਨ ਤੁਹਾਡੇ ਦੇਹਾਂਤ ਤੱਕ ਖ਼ਤਮ ਨਹੀਂ ਹੋਵੇਗਾ। ਜੇ ਤੁਸੀਂ ਇੱਕ ਆਰ.ਆਰ.ਆਈ.ਐਫ਼. ਦਾ ਪ੍ਰਬੰਧ ਵੇਖਣ ਤੇ ਇੱਕ ‘ਐਨਿਯੂਟੀ’ ਖ਼ਰੀਦਣ ਵਿਚਾਲੇ ਕੋਈ ਰਾਹ ਨਹੀਂ ਚੁਣ ਸਕਦੇ, ਤਾਂ ਤੁਸੀਂ ਦੋਵਾਂ ਦੇ ਸੁਮੇਲ ਨੂੰ ਵੀ ਚੁਣ ਸਕਦੇ ਹੋ। ਕੇਟੀ ਕੀਰ Save Stroke 1 Print Group 8 Share LI logo