ਨਵੇਂ ਮਕਾਨ ਮਾਲਕਾਂ ਲਈ ਟੈਕਸ ਨੁਕਤੇ

By ਸਟਾਫ਼ | September 19, 2014 | Last updated on September 19, 2014
1 min read

ਜੇ ਤੁਸੀਂ ਕੋਈ ਮਕਾਨ ਲੱਭ ਰਹੇ ਹੋ, ਜਾਂ ਤੁਸੀਂ ਆਪਣੇ ਸੁਫ਼ਨਿਆਂ ਦਾ ਘਰ ਹਾਲ ਹੀ ਵਿੱਚ ਹਾਸਲ ਕਰ ਲਿਆ ਹੈ, ਤਾਂ ਸੀ.ਆਰ.ਏ. ਦੇ ਇਨ੍ਹਾਂ ਮਦਦਗਾਰ ਪ੍ਰੋਗਰਾਮਾਂ ਦਾ ਲਾਭ ਉਠਾਓ।

ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ਛੋਟ (ਕ੍ਰੈਡਿਟ)

ਆਪਣੀ ਆਮਦਨ ਟੈਕਸ ਰਿਟਰਨ ਉਤੇ ਪਹਿਲੀ ਵਾਰ ਮਕਾਨ ਖ਼ਰੀਦਣ ਵਾਲਿਆਂ ਨੂੰ ਮਿਲਣ ਵਾਲੀ ਟੈਕਸ ਛੋਟ ਦਾ ਦਾਅਵਾ (ਕਲੇਮ) ਪੇਸ਼ ਕਰੋ। ਇਹ 750 ਡਾਲਰ ਤੱਕ ਦਾ ਨਾ-ਮੋੜਨਯੋਗ ਟੈਕਸ ਛੋਟ ਹੁੰਦੀ ਹੈ। ਇਸ ਲਈ ਯੋਗ ਬਣਨ ਹਿਤ, ਤੁਸੀਂ ਜਾਂ ਤੁਹਾਡੇ ਜੀਵਨ ਸਾਥੀ ਜਾਂ ਕਾਨੂੰਨੀ ਪਾਰਟਨਰ ਨੇ ਜ਼ਰੂਰ ਹੀ ਮਕਾਨ ਖ਼ਰੀਦਿਆ ਹੋਣਾ ਚਾਹੀਦਾ ਹੈ ਅਤੇ ਤੁਸੀਂ ਪਿਛਲੇ ਚਾਰ ਵਰ੍ਹਿਆਂ ਦੌਰਾਨ ਤੁਹਾਡੀ ਆਪਣੀ ਜਾਂ ਤੁਹਾਡੇ ਪਾਰਟਨਰ ਦੀ ਮਲਕੀਅਤ ਵਾਲੇ ਕਿਸੇ ਹੋਰ ਮਕਾਨ ਵਿੱਚ ਨਹੀਂ ਰਹੇ ਹੋਣੇ ਚਾਹੀਦੇ।

ਜੇ ਤੁਸੀਂ ਅੰਗਹੀਣਤਾ ਟੈਕਸ ਛੋਟ ਲਈ ਵੀ ਯੋਗ ਹੋ, ਤਾਂ ਤੁਸੀਂ ਫਿਰ ਵੀ ਮਕਾਨ ਦੇ ਖ਼ਰੀਦਦਾਰਾਂ ਨੂੰ ਮਿਲਣ ਵਾਲੀ ਛੋਟ ਲਈ ਯੋਗ ਹੋ ਸਕਦੇ ਹੋ, ਭਾਵੇਂ ਇਹ ਮਕਾਨ ਦੀ ਤੁਹਾਡੀ ਕੋਈ ਪਹਿਲੀ ਖ਼ਰੀਦਦਾਰੀ ਨਾ ਵੀ ਹੋਵੇ।

ਮਕਾਨ ਖ਼ਰੀਦਦਾਰਾਂ ਦੀ ਯੋਜਨਾ

ਜੇ ਤੁਸੀਂ ਇੱਕ ਮਕਾਨ ਖ਼ਰੀਦਣ ਜਾ ਰਹੇ ਹੋ, ਤਾਂ ਸੀ.ਆਰ.ਏ. ਦੀ ‘ਹੋਮ ਬਾਇਰਜ਼’ ਪਲੈਨ’ (ਮਕਾਨ ਖ਼ਰੀਦਦਾਰਾਂ ਦੀ ਯੋਜਨਾ) ਬਾਰੇ ਵਿਚਾਰ ਕਰੋ। ਇਹ ਤੁਹਾਨੂੰ ਆਪਣੇ ਲਈ ਜਾਂ ਕਿਸੇ ਸਬੰਧਤ ਅੰਗਹੀਣ ਵਿਅਕਤੀ ਲਈ ਮਕਾਨ ਖ਼ਰੀਦਣ ਲਈ ਤੁਹਾਡੀ ਆਰ.ਆਰ.ਐਸ.ਪੀ. ਵਿਚੋਂ ਧਨ ਕਢਵਾਉਣ ਵਿੱਚ ਮਦਦ ਕਰਦੀ ਹੈ।

ਤੁਸੀਂ 25,000 ਡਾਲਰ ਤੱਕ ਕਢਵਾ ਸਕਦੇ ਹੋ, ਅਤੇ ਤੁਹਾਨੂੰ ਖਾਤੇ ਵਿੱਚ ਧਨ ਪਾਉਣ ਲਈ 15 ਸਾਲ ਤੱਕ ਦਾ ਸਮਾਂ ਮਿਲੇਗਾ। ਤੁਹਾਨੂੰ ਇੱਕ ਨਿਸ਼ਚਤ ਰਕਮ ਹਰ ਸਾਲ ਮੋੜਨੀ ਹੋਵੇਗੀ। ਜੇ ਇਹ ਰਕਮ ਨਹੀਂ ਮੋੜਦੇ, ਤਾਂ ਇੰਝ ਛੁੱਟਿਆ ਜਾਂ ਬਾਕੀ ਰਹੇ ਕੋਈ ਭੁਗਤਾਨ ਤੁਹਾਡੀ ਉਸ ਵਰ੍ਹੇ ਦੀ ਆਮਦਨ ਵਿੱਚ ਜੋੜ ਦਿੱਤੇ ਜਾਣਗੇ ਅਤੇ ਤੁਹਾਨੂੰ ਉਸ ਉਤੇ ਟੈਕਸ ਅਦਾ ਕਰਨਾ ਹੋਵੇਗਾ।

ਸਟਾਫ਼