Home Breadcrumb caret Advisor to Client Breadcrumb caret Risk Management ਬਜ਼ੁਰਗ ਦੀ ਦੇਖਭਾਲ ਬਾਰੇ ਪਰਿਵਾਰ ਵਿੱਚ ਗੱਲਬਾਤ ਸ਼ੁਰੂ ਕਰੋ Start a family conversation about elder care By ਡੇਵਿਡ ਡਬਲਿਊ ਐਮ. ਬਰਾਊਨ ਅਤੇ ਸਾਰਾਹ ਬਰਾਊਨ | February 28, 2015 | Last updated on February 28, 2015 1 min read ਜਿਹੜਾ ਵਿਅਕਤੀ ਕਿਸੇ ਦੀ ਉਮਰ ਬਾਰੇ ਗੱਲ ਸ਼ੁਰੂ ਕਰੇਗਾ, ਉਹ ਯਕੀਨੀ ਤੌਰ ਉਤੇ ਕਮਰੇ ਵਿੱਚ ਸਭ ਤੋਂ ਘੱਟ ਹਰਮਨਪਿਆਰਾ ਵਿਅਕਤੀ ਹੋਵੇਗਾ। ਜਿਹੜੇ ਵਿਅਕਤੀ ਕਾੱਕਟੇਲ ਪਾਰਟੀ ਬਾਰੇ ਗੱਲ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਇਹ ਖੇਤਰ ਨਹੀਂ ਹੈ, ਇਹ ਉਹ ਗੱਲਬਾਤ ਹੈ, ਜੋ ਤੁਹਾਨੂੰ ਆਪਣੇ ਮਾਪਿਆਂ ਨਾਲ ਕਰਨ ਦੀ ਜ਼ਰੂਰਤ ਹੈ। ‘ਸਟੈਟਿਸਟਿਕਸ ਕੈਨੇਡਾ’ ਸਾਨੂੰ ਦਸਦਾ ਹੈ ਕਿ ਸਾਲ 2007 ਦੌਰਾਨ, 45 ਸਾਲ ਤੋਂ ਲੈ ਕੇ 64 ਸਾਲ ਤੱਕ ਦੇ ਵਿਅਕਤੀਆਂ ਨੂੰ ਬਜ਼ੁਰਗਾਂ ਦੀ ਦੇਖਭਾਲ ਉਤੇ 75 ਫ਼ੀ ਸਦੀ ਖ਼ਰਚਾ ਕਰਨਾ ਪੈਂਦਾ ਹੈ। ਅਤੇ ਹੁਣ, ਇੱਕ ਨਵੀਂ ਪੀੜ੍ਹੀ ਮਹਿਸੂਸ ਕਰ ਰਹੀ ਹੈ ਕਿ ਜਦੋਂ ਉਨ੍ਹਾਂ ਦੇ ਮਾਪਿਆਂ ਨੂੰ ਲੰਮੇ ਸਮੇਂ ਲਈ ਦੇਖਭਾਲ ਦੀ ਜ਼ਰੂਰਤ ਹੋਵੇਗੀ, ਤਾਂ ਉਨ੍ਹਾਂ ਨੂੰ ਇਸ ਲਈ ਫ਼ੰਡ ਦੇਣ ਲਈ ਆਖਿਆ ਜਾਵੇਗਾ। ਇੱਥੇ ਤੁਹਾਡੇ ਮਾਪਿਆਂ ਦੀ ਲੰਮੇ ਸਮੇਂ ਤੱਕ ਦੇਖਭਾਲ ਦੇ ਖ਼ਰਚਿਆਂ ਲਈ ਕਾਨੂੰਨੀ ਆਵਸ਼ਕਤਾ ਹੋ ਸਕਦੀ ਹੈ। ਦਰਅਸਲ, ਉਨਟਾਰੀਓ ਦੇ ਪਰਿਵਾਰਕ ਕਾਨੂੰਨ ਨਿਯਮ (ਫ਼ੈਮਿਲੀ ਲਾੱਅ ਐਕਟ) ਦੀ ਧਾਰਾ 32 ਵਿੱਚ ਇਹ ਲਿਖਿਆ ਹੈ,‘‘ਹਰੇਕ ਬੱਚਾ ਜੋ ਕਿ ਨਾਬਾਲਗ਼ ਨਹੀਂ ਹੈ, ਦੀ ਆਪਣੇ ਉਸ ਮਾਪੇ ਨੂੰ ਜ਼ਰੂਰਤ ਅਨੁਸਾਰ ਸਹਾਇਤਾ ਦੇਣ ਦੀ ਜ਼ਿੰਮੇਵਾਰੀ ਹੈ, ਜਿਸ ਨੇ ਉਸ ਬੱਚੇ ਦੀ ਉਸ ਹੱਦ ਤੱਕ ਦੇਖਭਾਲ ਜਾਂ ਸਹਾਇਤਾ ਪ੍ਰਦਾਨ ਕੀਤੀ ਸੀ, ਜਿਸ ਹੱਦ ਤੱਕ ਕਿ ਉਹ ਬੱਚਾ ਇਹ ਸਭ ਕਰਨ ਦੇ ਯੋਗ ਬਣਿਆ ਹੋਵੇ।’’ ਦੂਜੇ ਸ਼ਬਦਾਂ ਵਿੱਚ, ਬੱਚਿਆਂ ਨੂੰ ਆਪਣੇ ਮਾਪਿਆਂ ਦੀ ਸਹਾਇਤਾ ਕਰਨੀ ਹੁੰਦੀ ਹੈ, ਜੇ ਉਹ ਜ਼ਰੂਰਤ ਵਿੱਚ ਹਨ ਅਤੇ/ਜਾਂ ਜੇ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਜੀਵਨ ਵਿੱਚ ਪਹਿਲਾਂ ਸਹਾਇਤਾ ਪ੍ਰਦਾਨ ਕੀਤੀ ਸੀ। ਭਾਵੇਂ ਅਜਿਹੀਆਂ ਕਿਸਮਾਂ ਦੇ ਕਾਨੂੰਨ ਬਹੁਤ ਘੱਟ ਹੀ ਲਾਗੂ ਹੁੰਦੇ ਹਨ, ਪਰ ਸਾਲ 2012 ਵਿੱਚ ਪੈਨਸਿਲਵਾਨੀਆ ਦੀ ਇੱਕ ਅਦਾਲਤ ਦੇ ਫ਼ੈਸਲੇ ਨੇ ਸਿੱਧ ਕੀਤਾ ਸੀ ਕਿ ਉਹ ਲਾਗੂ ਹੋ ਸਕਦੇ ਹਨ। ਪੈਨਸਿਲਵਾਨੀਆ ਦੀ ਸੁਪੀਰੀਅਰ ਕੋਰਟ ਨੇ ਹੇਠਲੀ ਅਦਾਲਤ ਦੇ ਉਸ ਫ਼ੈਸਲੇ ਨੂੰ ਦਰੁਸਤ ਕਰਾਰ ਦਿੱਤਾ ਸੀ, ਜਿਸ ਵਿੱਚ ਇੱਕ ਬਾਲਗ਼ ਪੁੱਤਰ ਨੂੰ ਆਪਣੀ ਮਾਂ ਦੇ 93,000 ਡਾਲਰ ਦੇ ਨਰਸਿੰਗ ਹੋਮ ਬਿਲ ਦੀ ਅਦਾਇਗੀ ਲਈ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਸੀ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਆਖਿਆ ਸੀ ਕਿ ਸਰਕਾਰ ਨੂੰ ਔਰਤ ਲਈ ਭੁਗਤਾਨ ਦੇ ਹੋਰ ਸੰਭਾਵੀ ਸਰੋਤਾਂ (ਉਸ ਦੇ ਪਤੀ ਤੇ ਦੋ ਹੋਰ ਬਾਲਗ਼ ਬੱਚਿਆਂ) ਬਾਰੇ ਸੋਚਣ ਦੀ ਜ਼ਰੂਰਤ ਨਹੀਂ ਹੈ। ਇਹ ਅਮਰੀਕੀ ਫ਼ੈਸਲਾ ਸ਼ਾਇਦ ਅਜਿਹੇ ਮਾਮਲਿਆਂ ਵਿੱਚ ਕੋਈ ਵਾਧਾ ਨਹੀਂ ਹੋਣ ਦੇਵੇਗਾ, ਜਿਨ੍ਹਾਂ ਵਿੱਚ ਬਾਲਗ਼ ਬੱਚਿਆਂ ਉਤੇ ਉਨ੍ਹਾਂ ਦੇ ਮਾਪਿਆਂ ਦੀ ਦੇਖਭਾਲ ਦੇ ਖ਼ਰਚੇ ਅਦਾ ਕਰਵਾਉਣ ਲਈ ਉਨ੍ਹਾਂ ਉਤੇ ਅਦਾਲਤੀ ਕੇਸ ਚਲਾਏ ਜਾਂਦੇ ਹਨ। ਪਰ ਇਹ ਮਾਮਲਾ ਫਿਰ ਵੀ ਕੈਨੇਡੀਅਨਾਂ ਨੂੰ ਇੱਕ ਸਬਕ ਦਿੰਦਾ ਹੈ। ਤਦ ਤੁਹਾਨੂੰ ਜ਼ਰੂਰ ਹੀ ਕੀ ਕਰਨਾ ਚਾਹੀਦਾ ਹੈ? ਤੁਸੀਂ ਆਪਣੇ ਮਾਪਿਆਂ ਨੂੰ ਐਨੂਇਟੀਜ਼ ਖ਼ਰੀਦਣ ਲਈ ਉਤਸ਼ਾਹਿਤ ਕਰ ਸਕਦੇ ਹੋ। ਜਾਂ, ਜੇ ਤੁਸੀਂ ਆਪਣੇ ਮਾਪਿਆਂ ਦੀ ਲੰਮੇ ਸਮੇਂ ਦੌਰਾਨ ਦੇਖਭਾਲ ਲਈ ਬੀਮੇ ਵਾਸਤੇ ਪ੍ਰੀਮੀਅਮ ਅਦਾ ਕਰ ਸਕਦੇ ਹੋ, ਤਾਂ ਤੁਹਾਨੂੰ ਇਹ, ਇਸ ਆਸ ਨਾਲ ਵੀ ਕਰਨ ਬਾਰੇ ਸੋਚਣਾ ਚਾਹੀਦਾ ਹੈ ਕਿ ਅਜਿਹਾ ਕਰਨਾ ਭਵਿੱਖ ਵਿੱਚ ਉਨ੍ਹਾਂ ਦੇ ਬਿਲਾਂ ਦੀ ਅਦਾਇਗੀ ਕਰਨ ਨਾਲੋਂ ਸਸਤਾ ਹੀ ਪਵੇਗਾ। ਜੇ 65 ਸਾਲਾਂ ਦਾ ਇੱਕ ਮਰਦ, 285 ਡਾਲਰ ਅਦਾ ਕਰਦਾ ਹੈ, ਤਾਂ ਉਹ 80 ਸਾਲ ਦੀ ਉਮਰੇ ਆਪਣੀ ਦੇਖਭਾਲ ਲਈ ਕਲੇਮ ਪੇਸ਼ ਕਰੇਗਾ, ਉਸ ਨੂੰ ਪ੍ਰੀਮੀਅਮਜ਼ ਵਿੱਚ 51,300 ਡਾਲਰ ਅਦਾ ਕਰਨੇ ਹੋਣਗੇ। ਪਾੱਲਿਸੀ ਤੋਂ ਬਗ਼ੈਰ, 3,000 ਡਾਲਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ 17 ਮਹੀਨਿਆਂ ਲਈ ਅਦਾਇਗੀ ਕੀਤੀ ਜਾਵੇਗੀ। ਪਾਲਿਸੀ ਨਾਲ, 3,000 ਡਾਲਰ ਬਾਕੀ ਸਾਰੇ ਜੀਵਨ ਲਈ ਹਰ ਮਹੀਨੇ ਅਦਾ ਕੀਤੇ ਜਾਣਗੇ। ਇਹ ਮੰਨ ਕੇ ਕਿ ਮਰਦ ਕਿਸੇ ਹੋਰ ਨਾਲ 1.5 ਸਾਲ ਵੱਧ ਜਿਊਂਦਾ ਹੈ, ਤਾਂ ਬੀਮਾ ਉਥੇ ਲਾਹੇਵੰਦ ਹੋਵੇਗਾ। ਅਦਾਇਗੀ ਭਾਵੇਂ ਕੋਈ ਵੀ ਕਰੇ, ਤੁਹਾਡੇ ਲਈ ਇਹ ਮਹੱਤਵਪੂਰਣ ਹੈ ਕਿ ਕੋਈ ਪਰਿਵਾਰਕ ਵਿਵਾਦ ਪੈਦਾ ਹੋਣ ਤੋਂ ਪਹਿਲਾਂ ਤੁਸੀਂ ਆਪਣੇ ਮਾਪਿਆਂ ਤੇ ਭਰਾਵਾਂ-ਭੈਣਾਂ ਨਾਲ ਬੈਠੋ ਅਤੇ ਲੰਮੇਰੀ ਉਮਰ ਦੇ ਹਾਂ-ਪੱਖੀ ਅਤੇ ਨਾਂਹ-ਪੱਖੀ ਪ੍ਰਭਾਵਾਂ ਬਾਰੇ ਵਿਚਾਰ-ਚਰਚਾ ਕਰੋ। ਡੇਵਿਡ ਡਬਲਿਊ ਐਮ. ਬਰਾਊਨ ਅਤੇ ਸਾਰਾਹ ਬਰਾਊਨ Save Stroke 1 Print Group 8 Share LI logo