Home Breadcrumb caret Advisor to Client Breadcrumb caret Risk Management ਐਸਟੇਟ ਯੋਜਨਾਬੰਦੀ ਦੀਆਂ 3 ਗ਼ਲਤੀਆਂ 3 estate planning mistakes By ਈਲੇਨ ਬਲੇਡਜ਼ | August 29, 2014 | Last updated on August 29, 2014 1 min read ਐਸਟੇਟ (ਜ਼ਮੀਨ-ਜਾਇਦਾਦ) ਦੀ ਯੋਜਨਾਬੰਦੀ ਨੱਕ ’ਚ ਦਮ ਕਰਨ ਵਾਲੀ ਜਾਪ ਸਕਦੀ ਹੈ, ਹੋਰ ਕਿਸੇ ਵੀ ਚੀਜ਼ ਵਾਂਗ, ਸਿੱਖਣ ਦਾ ਬਿਹਤਰੀਨ ਤਰੀਕਾ ਗ਼ਲਤੀਆਂ ਰਾਹੀਂ ਹੋ ਸਕਦਾ ਹੈ। ਇੱਥੇ ਅਸੀਂ ਜ਼ਮੀਨ-ਜਾਇਦਾਦ ਦੀ ਯੋਜਨਾਬੰਦੀ ਨਾਲ ਸਬੰਧਤ ਤਿੰਨ ਆਮ ਜੁਰਮਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਬਾਰੇ ਤੁਸੀਂ ਉਨ੍ਹਾਂ ਜੁਰਮਾਂ ਨੂੰ ਅੰਜਾਮ ਦਿੱਤੇ ਬਿਨਾਂ ਵੀ ਸਿੱਖ ਸਕਦੇ ਹੋ। ਕੋਈ ਵਸੀਅਤ ਤਿਆਰ ਨਾ ਕਰਨੀ ਕੀ ਵਾਪਰਦਾ ਹੈ ਜੇ ਕੋਈ ਵਸੀਅਤ ਤਿਆਰ ਕੀਤੇ ਬਿਨਾਂ ਤੁਹਾਡਾ ਦੇਹਾਂਤ ਹੋ ਜਾਂਦਾ ਹੈ? ਤੁਹਾਡੀ ਸਾਰੀ ਜਾਇਦਾਦ ਉਸ ਸਬੰਧਤ ਸੂਬੇ ਦੇ ਕਾਨੂੰਨ ਅਨੁਸਾਰ ਵੰਡ ਦਿੱਤੀ ਜਾਵੇਗੀ, ਤੁਹਾਡੀ ਆਪਣੀ ਇੱਛਾ ਭਾਵੇਂ ਜੋ ਵੀ ਰਹੀ ਹੋਵੇ। ਉਦਾਹਰਣ ਵਜੋਂ, ‘ਉਨਟਾਰੀਓ ਜਾਨਸ਼ੀਨੀ ਕਾਨੂੰਨ ਸੁਧਾਰ ਅਧਿਨਿਯਮ’ (The Ontario Succession Law Reform Act) ਅਨੁਸਾਰ ਜ਼ਮੀਨ-ਜਾਇਦਾਦ ਵੰਡਣ ਦੇ ਨਿਯਮ ਇਸ ਪ੍ਰਕਾਰ ਹਨ। ਜੇ ਤੁਹਾਡਾ ਇਹ ਹੈ: ਕੇਵਲ ਇੱਕ ਜੀਵਨ ਸਾਥੀ: ਤਾਂ ਤੁਹਾਡੀ ਸਾਰੀ ਜ਼ਮੀਨ-ਜਾਇਦਾਦ ਤੁਹਾਡੇ ਜੀਵਨ ਸਾਥੀ ਕੋਲ ਚਲੀ ਜਾਂਦੀ ਹੈ। ਇੱਕ ਜੀਵਨ ਸਾਥੀ ਤੇ ਇੱਕ ਬੱਚਾ: ਤੁਹਾਡੀ ਜ਼ਮੀਨ-ਜਾਇਦਾਦ ਦੇ ਪਹਿਲੇ 200,000 ਡਾਲਰ ਤੁਹਾਡੇ ਜੀਵਨ ਸਾਥੀ ਕੋਲ ਚਲੇ ਜਾਂਦੇ ਹਨ ਅਤੇ ਬਾਕੀ ਦੀ ਜਾਇਦਾਦ ਤੁਹਾਡੇ ਜੀਵਨ ਸਾਥੀ ਤੇ ਤੁਹਾਡੇ ਬੱਚੇ ਵਿਚਕਾਰ ਬਰਾਬਰ-ਬਰਾਬਰ ਵੰਡ ਦਿੱਤੀ ਜਾਂਦੀ ਹੈ। ਜੀਵਨ ਸਾਥੀ ਤੇ ਬੱਚੇ: ਫਿਰ, ਪਹਿਲੇ 200,000 ਡਾਲਰ ਤੁਹਾਡੇ ਜੀਵਨ ਸਾਥੀ ਕੋਲ ਚਲੇ ਜਾਂਦੇ ਹਨ ਪਰ ਇਸ ਮਾਮਲੇ ਵਿੱਚ ਬਾਕੀ ਰਹਿੰਦੀ ਜਾਇਦਾਦ ਦਾ ਇੱਕ-ਤਿਹਾਈ ਤੁਹਾਡੇ ਜੀਵਨ ਸਾਥੀ ਨੂੰ ਮਿਲਦਾ ਹੈ। ਬਾਕੀ ਦੀ ਰਕਮ ਜਾਂ ਜਾਇਦਾਦ ਤੁਹਾਡੇ ਬੱਚਿਆਂ ਵਿਚਾਲੇ ਬਰਾਬਰ-ਬਰਾਬਰ ਵੰਡ ਦਿੱਤੀ ਜਾਂਦੀ ਹੈ। ਬੱਚੇ ਅਤੇ ਕੋਈ ਜੀਵਨ ਸਾਥੀ ਨਹੀਂ: ਤੁਹਾਡੇ ਬੱਚਿਆਂ ਵਿੱਚ ਜ਼ਮੀਨ-ਜਾਇਦਾਦ ਬਰਾਬਰ-ਬਰਾਬਰ ਵੰਡੀ ਜਾਂਦੀ ਹੈ। ਕੋਈ ਜੀਵਨ ਸਾਥੀ ਜਾਂ ਬੱਚੇ ਨਹੀਂ: ਤੁਹਾਡੀ ਸਾਰੀ ਜ਼ਮੀਨ-ਜਾਇਦਾਦ ਤੁਹਾਡੇ ਮਾਪਿਆਂ ਨੂੰ ਮਿਲ ਜਾਂਦੀ ਹੈ। ਜੇ ਪਹਿਲਾਂ ਹੀ ਉਨ੍ਹਾਂ ਦਾ ਦੇਹਾਂਤ ਹੋ ਚੁੱਕਾ ਹੈ, ਤਾਂ ਭੈਣਾਂ-ਭਰਾਵਾਂ ਵਿੱਚ ਜਾਇਦਾਦ ਦੀ ਵੰਡ ਬਰਾਬਰ-ਬਰਾਬਰ ਕਰ ਦਿੱਤੀ ਜਾਂਦੀ ਹੈ। ਮ੍ਰਿਤਕ ਭੈਣ-ਭਰਾਵਾਂ ਦੇ ਬੱਚੇ ਆਪਣੇ ਮਾਪਿਆਂ ਹਿੱਸਾ ਵੰਡ ਲੈਂਦੇ ਹਨ। ਜੇ ਕੇਵਲ ਤੁਹਾਡੇ ਭਤੀਜੇ ਤੇ ਭਤੀਜੀਆਂ ਰਹਿ ਰਹੇ ਹਨ, ਉਹ ਇੱਕਸਮਾਨ ਹਿੱਸਾ ਵੰਡ ਲੈਂਦੇ ਹਨ। ਕੋਈ ਕਾਨੂੰਨੀ ਵਾਰਸ ਨਹੀਂ: ਤੁਹਾਡੀ ਜ਼ਮੀਨ-ਜਾਇਦਾਦ ਸੂਬਾ ਸਰਕਾਰ ਉਤੇ ਸੂਬਾ ਸਰਕਾਰ ਦਾ ਕਬਜ਼ਾ ਹੋ ਜਾਂਦਾ ਹੈ। ਆਪਣੀ ਜਾਇਦਾਦ ਨੂੰ ਚਲੰਤ (ਕਰੰਟ) ਹਾਲਤ ਵਿੱਚ ਨਾ ਰੱਖਣਾ ਜੇ ਤੁਹਾਡੀ ਕੋਈ ਵਸੀਅਤ ਹੈ, ਪਰ ਕੀ ਤੁਸੀਂ ਉਸ ਨੂੰ ਅੱਜ ਦੀ ਤਾਰੀਖ਼ ਤੱਕ ਅਪਡੇਟ ਕੀਤਾ ਹੈ? ਬਿਨਾਂ ਅਪਡੇਟ ਕੀਤੀ ਵਸੀਅਤ ਦਾ ਕੋਈ ਲਾਭ ਨਹੀਂ, ਅਜਿਹੀ ਸਥਿਤੀ ਕੋਈ ਵਸੀਅਤ ਨਾ ਹੋਣ ਦੇ ਸਮਾਨ ਹੀ ਹੁੰਦੀ ਹੈ। ਤੁਹਾਨੂੰ ਆਪਣੇ ਜੀਵਨ ਦੀਆਂ ਮਹੱਤਵਪੂਰਣ ਤਬਦੀਲੀਆਂ ਬਾਰੇ ਸਾਰੀ ਜਾਣਕਾਰੀ ਆਪਣੀ ਵਸੀਅਤ ਵਿੱਚ ਅਪਡੇਟ ਕਰਨੀ ਚਾਹੀਦੀ ਹੈ, ਜਿਵੇਂ: ਵਿਆਹੁਤਾ ਸਥਿਤੀ ਦੀਆਂ ਤਬਦੀਲੀਆਂ: ਉਨਟਾਰੀਓ ’ਚ, ਵਿਆਹ ਤੁਹਾਡੀ ਵਸੀਅਤ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ ਹੈ। ਜੇ ਤੁਸੀਂ ਤਲਾਕ ਦੇ ਦਿੰਦੇ ਹੋ, ਤੁਹਾਡੀ ਵਸੀਅਤ ਇਸ ਤਰ੍ਹਾਂ ਪੜ੍ਹੀ ਜਾਂਦੀ ਹੈ ਜਿਵੇਂ ਤੁਹਾਡੇ ਸਾਬਕਾ ਜੀਵਨ ਸਾਥੀ ਦਾ ਦੇਹਾਂਤ ਤੁਹਾਡੇ ਸਾਹਮਣੇ ਹੋ ਚੁੱਕਾ ਸੀ। ਬਿਹਤਰੀ ਜਾਂ ਮਾੜੇ ਲਈ, ਵੱਖ ਰਹਿਣ ਨਾਲ ਤੁਹਾਡੀ ਵਸੀਅਤ ਉਤੇ ਕੋਈ ਅਸਰ ਨਹੀਂ ਪੈਂਦਾ। ਤੁਹਾਡੀ ਜਾਇਦਾਦ ਦੀ ਪ੍ਰਕਿਰਤੀ ਜਾਂ ਆਕਾਰ ਬਦਲ ਜਾਂਦਾ ਹੈ: ਜਿੰਨੀ ਵੱਡੀ ਤਬਦੀਲੀ ਹੋਵੇਗੀ, ਤੁਹਾਡੀ ਵਸੀਅਤ ਤੁਹਾਡੀ ਜ਼ਮੀਨ-ਜਾਇਦਾਦ ਦਾ ਚਲੰਤ ਜਾਂ ਮੌਜੂਦਾ ਹਿਸਾਬ ਰੱਖੇਗੀ। ਰਿਹਾਇਸ਼ ਦੀ ਤਬਦੀਲੀ ਲਾਭਪਾਤਰੀਆਂ ਦੀ ਗਿਣਤੀ ਵਿੱਚ ਕਮੀ ਜਾਂ ਵਾਧਾ ਸਿਹਤ ਵਿੱਚ ਕੋਈ ਤਬਦੀਲੀ ਇੱਕ ਡੀ.ਆਈ.ਵਾਈ. ਵਸੀਅਤ ਤਿਆਰ ਕਰਨਾ ਵਸੀਅਤ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ: ਰਸਮੀ (ਟਾਇਪ ਕੀਤਾ ਦਸਤਾਵੇਜ਼, ਜਿਸ ਉਤੇ ਘੱਟੋ-ਘੱਟ ਦੋ ਗਵਾਹਾਂ ਦੀ ਮੌਜੂਦਗੀ ਵਿੱਚ ਟੈਸਟੇਟਰ ਨੇ ਹਸਤਾਖਰ ਕੀਤੇ ਹੁੰਦੇ ਹਨ), ਨੋਟੇਰੀਅਲ (ਇਸ ਦੀ ਵਰਤੋਂ ਕੇਵਲ ਕਿਊਬੇਕ ਸੂਬੇ ’ਚ ਹੁੰਦੀ ਹੈ) ਅਤੇ ਹੋਲੋਗ੍ਰਾਫ਼ਿਕ (ਟੈਸਟੇਟਰ ਦੀ ਆਪਣੀ ਹੱਥ-ਲਿਖਤ ਵਿੱਚ ਅਤੇ ਉਨ੍ਹਾਂ ਵੱਲੋਂ ਹਸਤਾਖਰ-ਯੁਕਤ, ਕਿਸੇ ਗਵਾਹਾਂ ਦੀ ਜ਼ਰੂਰਤ ਨਹੀਂ)। ਐਸਟੇਟ ਨਾਲ ਸਬੰਧਤ ਮਾਹਿਰ ਸਦਾ ਇਹੋ ਸਿਫ਼ਾਰਸ਼ ਕਰਨਗੇ ਕਿ ਤੁਸੀਂ ਕਿਸੇ ਤਜਰਬੇਕਾਰ ਵਕੀਲ (ਜਾਂ ਨੋਟਰੀ) ਤੋਂ ਕੋਈ ਰਸਮੀ (ਜਾਂ ਨੋਟੇਰੀਅਲ) ਵਸੀਅਤ ਤਿਆਰ ਕਰਵਾਓ। ਇਸ ਦਾ ਇੱਕ ਵੱਡਾ ਕਾਰਣ ਹੈ। ਇੱਕ ਡੀ.ਆਈ.ਵਾਈ. ਵਸੀਅਤ ਨਾਲ ਸਬੰਧਤ ਵਿਸ਼ੇਸ਼ ਸਮੱਸਿਆਵਾਂ ਵਿੱਚ ਇਹ ਸ਼ਾਮਲ ਹੋਣਗੀਆਂ: ਆਪਣੀ ‘ਵਸੀਅਤ ਦੇ ਪ੍ਰਬੰਧਕ’ (ਐਗਜ਼ੀਕਿਊਟਰ) ਤੇ ਕਿਸੇ ਵੈਕਲਪਿਕ ਐਗਜ਼ੀਕਿਊਟਰ ਦਾ ਨਾਮ ਨਾ ਦੇਣਾ ਸਾਰੀਆਂ ਸੰਪਤੀਆਂ ਨੂੰ ਸ਼ਾਮਲ ਨਾ ਕਰਨਾ, ਇਸ ਤਰ੍ਹਾਂ ਇੱਕ ਅੰਸ਼ਕ ‘ਬੇਵਸੀਅਤੀ’ (ਇੰਟਸਟੇਸੀ) ਦੀ ਸਥਿਤੀ ਬਣ ਜਾਂਦੀ ਹੈ: ਮੁਕੰਮਲ ਬੇਵਸੀਅਤੀ ਵਾਂਗ (ਬਿਨਾਂ ਕਿਸੇ ਵੈਧ ਵਸੀਅਤ ਦੇ ਦੇਹਾਂਤ ਹੋ ਜਾਣਾ), ਇਸ ਦਾ ਮਤਲਬ ਹੈ ਕਿ ਜਿਹੜੀਆਂ ਸੰਪਤੀਆਂ ਤੁਹਾਡੀ ਵਸੀਅਤ ਵਿੱਚ ਸ਼ਾਮਲ ਨਹੀਂ ਕੀਤੀਆਂ ਜਾਂਦੀਆਂ, ਉਨ੍ਹਾਂ ਦੀ ਵੰਡ ਸੂਬੇ ਦੇ ਕਾਨੂੰਨ ਅਨੁਸਾਰ ਕੀਤੀ ਜਾਵੇਗੀ। ਤੁਹਾਡੇ ਕੋਲ ਮੌਜੂਦ ਜਾਇਦਾਦ ਤੋਂ ਵੱਧ ਦਾ ਤੋਹਫ਼ਾ ਦੇਣਾ: ਇਸ ਨਾਲ ਭੰਬਲਭੂਸਾ ਪੈਦਾ ਹੋ ਸਕਦਾ ਹੈ, ਜਾਂ ਸਥਿਤੀ ਭੈੜੀ ਬਣ ਸਕਦੀ ਹੈ, ਲਾਭਪਾਤਰੀਆਂ ਵਿਚਾਲੇ ਕਾਨੂੰਨੀ ਸਮੱਸਿਆਵਾਂ ਵੀ ਖੜ੍ਹੀਆਂ ਹੋ ਸਕਦੀਆਂ ਹਨ। ਜੀਵਨ ਸਾਥੀਆਂ ਤੇ ਆਸ਼ਰਿਤਾਂ ਦੇ ਅਧਿਕਾਰਾਂ ਦਾ ਖ਼ਿਆਲ ਨਾ ਰੱਖਣਾ ਗ਼ੈਰ–ਵਾਜਬ ਸ਼ਬਦਾਵਲੀ ਜਾਂ ਅਵੈਧ ਵਿਵਸਥਾਵਾਂ: ਵਾਜਬ ਖਰੜੇ ਰਾਹੀਂ ਤਿਆਰ ਕੀਤੀ ਵਸੀਅਤ ਇਹ ਯਕੀਨੀ ਬਣਾਉਂਦੀ ਹੈ ਕਿ ਤੁਹਾਡੀਆਂ ਇੱਛਾਵਾਂ ਤੇ ਵਸੀਅਤ ਵਿੱਚ ਦਰਸਾਈਆਂ ਗੱਲਾਂ ਦਾ ਸਬੰਧ ਟੁੱਟਾ ਨਹੀਂ ਹੈ। ਇਸ ਨਾਲ ਇਹ ਵੀ ਯਕੀਨੀ ਬਣਦਾ ਹੈ ਕਿ ਸਮੁੱਚੀ ਵਸੀਅਤ ਨੂੰ ਅਵੈਧ ਕਰਾਰ ਦੇ ਕੇ ਸੁੱਟ ਨਹੀਂ ਦਿੱਤਾ ਜਾਂਦਾ। ਆਪਣੀਆਂ ਗ਼ਲਤੀਆਂ ਤੋਂ ਸਿੱਖਣਾ ਇੱਕ ਚੰਗਾ ਜੀਵਨ ਦਰਸ਼ਨ ਹੈ ਪਰ ਜਦੋਂ ਮਾਮਲਾ ਜ਼ਮੀਨ-ਜਾਇਦਾਦ ਦੀ ਯੋਜਨਾਬੰਦੀ ਦਾ ਆਉਂਦਾ ਹੈ, ਤਾਂ ਉਥੇ ਕੋਈ ਦੂਜੇ ਮੌਕੇ ਨਹੀਂ ਮਿਲਦੇ। ਇਸੇ ਲਈ ਹੋਰਨਾਂ ਦੀਆਂ ਗ਼ਲਤੀਆਂ ਤੋਂ ਸਿੱਖਣਾ ਹੀ ਸਭ ਤੋਂ ਵਧੀਆ ਰਹਿੰਦਾ ਹੈ। ਇਹ ਵੀ ਧਿਆਨ ’ਚ ਰੱਖੋ ਕਿ ਤੁਹਾਡੀ ਵਸੀਅਤ ਕੇਵਲ ਤੁਹਾਡੀ ਜ਼ਮੀਨ-ਜਾਇਦਾਦ ਨਾਲ ਸਬੰਧਤ ਯੋਜਨਾ ਦਾ ਇੱਕ ਹਿੱਸਾ ਹੈ। ਇੱਕ ਵਾਰ ਵਸੀਅਤ ਤਿਆਰ ਹੋਣ ਤੋਂ ਬਾਅਦ, ਤੁਸੀਂ ਹੋਰ ਮਾਮਲਿਆਂ, ਜਿਵੇਂ ਮੁਖ਼ਤਿਆਰਨਾਮਾ, ਅਸਮਰੱਥਾ ਯੋਜਨਾਬੰਦੀ (ਇਨਕੈਪੇਸਿਟੀ ਪਲੈਨਿੰਗ) ਅਤੇ ਟਰੱਸਟਾਂ ਬਾਰੇ ਵਿਚਾਰ ਕਰ ਸਕਦੇ ਹੋ। ਈਲੇਨ ਬਲੇਡਜ਼ Save Stroke 1 Print Group 8 Share LI logo