Home Breadcrumb caret Advisor to Client Breadcrumb caret Investing ਮਿਊਚੁਅਲ ਫ਼ੰਡ ਕੀ ਹੈ What is a mutual fund? By ਸਟਾਫ਼ | April 14, 2014 | Last updated on April 14, 2014 1 min read ਮਿਊਚੁਅਲ ਫ਼ੰਡ, ਮੁੱਖ ਤੌਰ ਉਤੇ ਉਨ੍ਹਾਂ ਲੋਕਾਂ ਤੋਂ ਇਕੱਠੇ ਕੀਤੇ ਧਨ ਦਾ ਇੱਕ ‘ਪੂਲ’ ਹੁੰਦਾ ਹੈ, ਜੋ ਜੋ ਸਟਾਕਸ ਅਤੇ ਬਾਂਡਜ਼ ਦੀ ਇੱਕ ਟੋਕਰੀ ਵਿੱਚ ਆਪਣਾ ਧਨ ਨਿਵੇਸ਼ ਕਰਨਾ ਚਾਹ ਰਹੇ ਹੁੰਦੇ ਹਨ। ਔਸਤ ਵਿਅਕਤੀ ਲਈ ਇਸ ਦਾ ਬੜਾ ਸਿੱਧਾ ਲਾਭ ਹੁੰਦਾ ਹੈ: ਜੇ ਤੁਸੀਂ 1,000 ਡਾਲਰ ਨਿਵੇਸ਼ ਕਰਦੇ ਹੋ, ਤਾਂ ਤੁਸੀਂ ਗੂਗਲ ਦੇ ਇੱਕ ਜਾਂ ਦੋ ਸ਼ੇਅਰ ਖ਼ਰੀਦਣ ਦੇ ਯੋਗ ਹੋ ਸਕਦੇ ਹੋ। ਪਰ ਜੇ ਤੁਸੀਂ ਉਹੀ 1,000 ਡਾਲਰ ਕਿਸੇ ਮਿਊਚੁਅਲ ਫ਼ੰਡ ਵਿੱਚ ਲਾਉਂਦੇ ਹੋ, ਤਾਂ ਤੁਸੀਂ ਨਿਵੇਸ਼ਾਂ ਦੀ ਪੂਰੀ ਇੱਕ ਟੋਕਰੀ ਦੇ ਮਾਲਕ ਨਿਵੇਸ਼ਕਾਂ ਦੇ ਇੱਕ ਸਮੂਹ ਨਾਲ ਜੁੜ ਜਾਂਦੇ ਹੋ। ਇਸ ਨਾਲ ਤੁਹਾਡਾ ਜੋਖਮ ਘਟ ਜਾਂਦਾ ਹੈ ਕਿਉਂਕਿ ਤੁਹਾਡੇ ਕੋਲ ਕਈ ਪ੍ਰਕਾਰ ਦੇ ਨਿਵੇਸ਼ ਹੋ ਜਾਂਦੇ ਹਨ। ਜੇ ਤੁਹਾਨੂੰ ਕਦੇ ਧਨ ਦੀ ਲੋੜ ਹੁੰਦੀ ਹੈ, ਤਾਂ ਮਿਊਚੁਅਲ ਫ਼ੰਡਜ਼ ਨੂੰ ਨਕਦੀ ਵਿੱਚ ਵਟਾਉਣਾ ਵੀ ਆਸਾਨ ਹੁੰਦਾ ਹੈ। ਪਰ, ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਤੁਸੀਂ ਨਿਵੇਸ਼ ਦੇ ਖੇਤਰ ਵਿੱਚ ਨਵੇਂ ਹੋ ਜਾਂ ਤੁਸੀਂ ਸਟਾਕਸ ਚੁਣਨ ਲਈ ਸਮਾਂ ਨਹੀਂ ਕੱਢ ਸਕਦੇ, ਤਾਂ ਇੱਕ ਮਿਊਚੁਅਲ ਫ਼ੰਡ ਤੁਹਾਨੂੰ ਪੇਸ਼ੇਵਰਾਨਾ ਸਟਾਕ ਚੁਣਨ ਵਾਲਿਆਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ, ਜੋ ਤੁਹਾਡੇ ਲਈ ਨਿਵੇਸ਼ ਕਰਨ ਦੇ ਫ਼ੈਸਲੇ ਲੈ ਸਕਦੇ ਹਨ। ਚੁਸਤ ਬਨਾਮ ਸੁਸਤ ਪ੍ਰਬੰਧ ਮਿਊਚੁਅਲ ਫ਼ੰਡਜ਼ ਦਾ ਪ੍ਰਬੰਧ ਦੋ ਮੁੱਖ ਤਰੀਕਿਆਂ ਨਾਲ ਕੀਤਾ ਜਾਂਦਾ ਹੈ: ਚੁਸਤ ਤਰੀਕੇ ਅਤੇ ਸੁਸਤ ਤਰੀਕੇ। ਚੁਸਤ ਤਰੀਕੇ ਦੇ ਪ੍ਰਬੰਧ ਵਾਲਾ ਫ਼ੰਡ ਇੱਕ ਮੈਨੇਜਰ ਦੀ ਵਰਤੋਂ ਕਰਦਾ ਹੈ, ਜੋ ਬਿਹਤਰ ਮੁਨਾਫ਼ਾ ਦੇਣ ਵਾਲੇ ਸਟਾਕਸ ਅਤੇ ਹੋਰ ਨਿਵੇਸ਼ਾਂ ਦੀ ਚੋਣ ਕਰਦਿਆਂ S&P/TSX Composite (ਐਸ. ਐਂਡ ਪੀ./ਟੀ.ਐਸ.ਐਕਸ. ਕੰਪੋਜ਼ਿਟ) ਜਿਹੇ ਵਿਭਿੰਨ ਬਾਜ਼ਾਰ ਸੂਚਕ-ਅੰਕਾਂ ਮਦਦ ਨਾਲ ਵਧੀਆ ਕਾਰਗੁਜ਼ਾਰੀ ਲਈ ਪੂਰੇ ਜਤਨ ਕਰਦਾ ਹੈ। ਇਸ ਦੇ ਉਲਟ, ਸੁਸਤ ਤਰੀਕੇ ਵਿਵਸਥਿਤ ਕੀਤਾ ਇੱਕ ਫ਼ੰਡ (ਇੱਕ ਇੰਡੈਕਸਡ ਫ਼ੰਡ) ਇੱਕ ਵਿਸ਼ੇਸ਼ ਸੂਚਕ-ਅੰਕ ਦੀ ਕਾਰਗੁਜ਼ਾਰੀ ਦਾ ਇੱਕ ਕੰਪਿਊਟਰ ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ ਸਟਾਕਸ ਚੁਣਦਾ ਹੈ। ਇਸ ਨੂੰ ਇੱਕ ਆੱਟੋ-ਪਾਇਲਟ ਵਜੋਂ ਨਿਵੇਸ਼ ਸਮਝੋ। ਫ਼ੀਸ ਇਸ ਲਈ, ਇੱਕ ਚੁਸਤ ਤਰੀਕੇ ਵਿਵਸਥਿਤ ਫ਼ੰਡ ਦੀ ਥਾਂ ਸੁਸਤ ਤਰੀਕੇ ਵਿਵਸਥਿਤ ਫ਼ੰਡ ਦੀ ਚੋਣ ਕਿਉਂ? ਸੰਖੇਪ ਵਿੱਚ: ਫ਼ੀਸ। ਧਨ ਲਈ ਸਹੀ ਨਿਵੇਸ਼ਾਂ ਦੀ ਚੋਣ ਕਰਨ ਲਈ ਦਿਨ-ਰਾਤ ਸਖ਼ਤ ਮਿਹਨਤ ਕਰਨ ਵਾਲੇ ਪ੍ਰਬੰਧਕਾਂ ਦੀ ਟੀਮ ਉਤੇ ਖ਼ਰਚਾ ਆਉਂਦਾ ਹੈ – ਤੁਹਾਨੂੰ ਆਮ ਤੌਰ ਉਤੇ 1.5 ਪ੍ਰਤੀਸ਼ਤ ਤੋਂ 2.5 ਪ੍ਰਤੀਸ਼ਤ ਪ੍ਰਬੰਧਕੀ ਖ਼ਰਚਾ ਅਨੁਪਾਤ (MER – ਐਮ.ਈ.ਆਰ.) ਅਦਾ ਕਰਨਾ ਪੈਂਦਾ ਹੈ। ਉਸ ਫ਼ੀਸ ਰਾਹੀਂ ਪ੍ਰਬੰਧਕੀ ਟੀਮ ਦੀਆਂ ਤਨਖ਼ਾਹਾਂ ਦੀ ਅਦਾਇਗੀ ਹੁੰਦੀ ਹੈ, ਫਿਰ ਇਹ ਰਕਮ ਖੋਜ ਅਤੇ ਪ੍ਰਸ਼ਾਸਨ ਉਤੇ ਵੀ ਖ਼ਰਚ ਹੁੰਦੀ ਹੈ; ਪਰ ਉਨ੍ਹਾਂ ਨਾਲ ਮੁਨਾਫ਼ਾ ਘਟ ਸਕਦਾ ਹੈ। ਇਸ ਦੇ ਉਲਟ ਇੰਡੈਕਸ ਫ਼ੰਡਜ਼, ਦੀ ਫ਼ੀਸ ਘੱਟ ਹੁੰਦੀ ਹੈ: ਅਕਸਰ 0.35 ਪ੍ਰਤੀਸ਼ਤ ਤੋਂ ਲੈ ਕੇ 1 ਪ੍ਰਤੀਸ਼ਤ ਤੱਕ, ਅਜਿਹਾ ਕੇਵਲ ਇਸ ਲਈ ਕਿਉਂਕਿ ਉਨ੍ਹਾਂ ਦਾ ਖ਼ਿਆਲ ਘੱਟ ਰੱਖਣ ਦੀ ਲੋੜ ਹੁੰਦੀ ਹੈ। ਨਤੀਜਾ: ਜੇ ਕਿਸੇ ਖ਼ਾਸ ਚੁਸਤ ਤਰੀਕੇ ਵਿਵਸਥਿਤ ਫ਼ੰਡ ਦਾ ਲੰਮੇ ਸਮੇਂ ਦੀ ਕਾਰਗੁਜ਼ਾਰੀ ਦਾ ਵੱਡਾ ਰਿਕਾਰਡ ਫ਼ੰਡ ਤੇ ਤੁਹਾਡੇ ਵੱਲੋਂ ਉਸ ਨੂੰ ਜਾਰੀ ਰੱਖਣ ਦੀ ਸੰਭਾਵਨਾ ਹੈ, ਤਾਂ ਉਸ ਲਈ ਵਾਧੂ ਫ਼ੀਸ ਦੇਣੀ ਪੈ ਸਕਦੀ ਹੈ। ਜੇ ਤੁਸੀਂ ਕੁੱਝ ਵਿਭਿੰਨਤਾ ਤੋਂ ਬਾਅਦ, ਇੰਡੈਕਸ ਮਿਊਚੁਅਲ ਫ਼ੰਡਜ਼ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਉਸ ਦਾ ਖ਼ਰਚਾ ਘੱਟ ਪਵੇਗਾ। ਆਪਣੇ ਸਮੇਂ ਤੇ ਜੀਵਨ ਦੇ ਪੜਾਅ ਦੇ ਆਧਾਰ ਉਤੇ ਸੋਚੋ ਕਿ ਕਿਸ ਪ੍ਰਕਾਰ ਦੇ ਫ਼ੰਡ ਤੁਹਾਡੇ ਲਈ ਬਿਹਤਰ ਹੋ ਸਕਦੇ ਹਨ। ਸਟਾਫ਼ Save Stroke 1 Print Group 8 Share LI logo