ETFs (ਈ.ਟੀ.ਐਫ਼.) ਕੀ ਹਨ?

By ਸਟਾਫ਼ | April 14, 2014 | Last updated on April 14, 2014
1 min read

‘ਐਕਸਚੇਂਜ ਟਰੇਡਡ ਫ਼ੰਡਜ਼’ ਜਿਵੇਂ ਕਿ ਇਨ੍ਹਾਂ ਦੇ ਨਾਮ ਤੋਂ ਹੀ ਪ੍ਰਤੱਖ ਹੈ: ਉਹ ਨਿਵੇਸ਼ ਫ਼ੰਡ ਜੋ ਇੱਕ ਵਟਾਂਦਰੇ ਉਤੇ ਕਾਰੋਬਾਰ ਕਰਦੇ ਹਨ; ਉਨ੍ਹਾਂ ਨੂੰ ਇੱਕ ਕਿਸਮ ਦਾ ਮਿਊਚੁਅਲ ਫ਼ੰਡ ਸਮਝੋ, ਪਰ ਉਨ੍ਹਾਂ ਦੀ ਵਿਵਸਥਾ ਲਈ ਫ਼ੀਸ ਘੱਟ ਲਗਦੀ ਹੈ।

ਇੱਕ ETF (ਈ.ਟੀ.ਐਫ਼.) ਦੀ ਘੱਟ ਪ੍ਰਬੰਧਕੀ ਫ਼ੀਸ ਉਸ ਦੇ ਢਾਂਚੇ ਉਤੇ ਨਿਰਭਰ ਹੁੰਦੀ ਹੈ। ਬਾਜ਼ਾਰ ਨੂੰ ਪਛਾੜਨ ਲਈ ਸਟਾਕਸ ਦੀ ਖੋਜ ਕਰਨ ਤੇ ਚੁਣਨ ਵਿੱਚ ਰੁੱਝੇ ਮੈਨੇਜਰਜ਼ ਦੇ ਇੱਕ ਸਮੂਹ (ਜਿਵੇਂ ਕਿ ਬਹੁਤੇ ਮਿਊਚੁਅਲ ਫ਼ੰਡਜ਼ ਵਿੱਚ ਹੁੰਦਾ ਹੈ), ਦੀ ਥਾਂ ETF (ਈ.ਟੀ.ਐਫ਼.) ਦੇ ਟਰੈਕ ਬੈਂਚਮਾਰਕ ਸਟਾਕ ਸੂਚਕ-ਅੰਕ, ਜਿਵੇਂ ਕਿ S&P 500 (ਐਸ. ਐਂਡ ਪੀ 500) ਜਾਂ S&P/TSX Composite (ਐਸ ਐਂਡ ਪੀ/ਟੀ.ਐਸ.ਐਕਸ. ਕੰਪੋਜ਼ਿਟ), ਬਾਜ਼ਾਰ ਦੇ ਸਮਾਨ ਮੁਨਾਫ਼ਾ ਦਿੰਦੇ ਹਨ।

ਇੱਕ ETF (ਈ.ਟੀ.ਐਫ਼.) ਨਾਲ, ਇੱਕ ਵਿਸ਼ੇਸ਼ ਕੰਪਿਊਟਰ ਪ੍ਰੋਗਰਾਮ ਰਾਹੀਂ ਸਟਾਕ ਦੀ ਚੋਣ ਕੀਤੀ ਜਾਂਦੀ ਹੈ, ਜਿਸ ਕਾਰਣ ਖ਼ਰਚੇ ਘੱਟ ਹੁੰਦੇ ਹਨ। ਤੁਸੀਂ ਇੱਕ ਅਮਰੀਕੀ ਇਕਵਿਟੀ ਫ਼ੰਡ ਉਤੇ 2.40 ਪ੍ਰਤੀਸ਼ਤ ‘ਪ੍ਰਬੰਧਕੀ ਖ਼ਰਚਾ ਅਨੁਪਾਤ’ (MER -ਐਮ.ਈ.ਆਰ.) ਆਸਾਨੀ ਨਾਲ ਅਦਾ ਕਰ ਸਕਦੇ ਹੋ, ਜਾਂ ਤੁਸੀਂ ਇੱਕ ETF (ਈ.ਟੀ.ਐਫ਼.), ਜੋ S&P 500 (ਐਸ. ਐਂਡ ਪੀ. 500) ਦੀ ਕਾਰਗੁਜ਼ਾਰੀ ਅਨੁਸਾਰ ਚਲਦਾ ਹੈ, ਲਈ 0.24 ਪ੍ਰਤੀਸ਼ਤ MER (ਐਮ.ਈ.ਆਰ.) ਅਦਾ ਕਰ ਸਕਦੇ ਹੋ।

ETF (ਈ.ਟੀ.ਐਫ਼.) ਪਿੱਛੇ ਅਸਲ ਵਿਚਾਰ ਤਾਂ ਇਹੋ ਸੀ ਕਿ ਮਾਨਤਾ ਪ੍ਰਾਪਤ ਸੂਚਕ-ਅੰਕਾਂ ਉਤੇ ਘੱਟ ਖ਼ਰਚਾ ਆਇਆ ਕਰੇ। ਪਰ ਹੁਣ ਨਵੇਂ ਅਤੇ ਵਿਚਿੱਤਰ ETFs (ਈ.ਟੀ.ਐਫ਼ਸ.) ਦੇ ਮੇਜ਼ਬਾਨ ਹਨ – ਜਿਨ੍ਹਾਂ ਵਿਚੋਂ ਇੱਕ ਤਾਂ ਸੋਸ਼ਲ ਮੀਡੀਆ ਦੇ ਸਟਾਕਸ ਦੀ ਕਾਰਗੁਜ਼ਾਰੀ ਉਤੇ ਵੀ ਨਜ਼ਰ ਰਖਦਾ ਹੈ।

ਉਨ੍ਹਾਂ ਵਿੱਚ ਕਿਸ ਨੂੰ ਨਿਵੇਸ਼ ਕਰਨਾ ਚਾਹੀਦਾ ਹੈ?

ETFs (ਈ.ਟੀ.ਐਫ਼ਸ.) ਦਾ ਸਭ ਤੋਂ ਵੱਡਾ ਵਿਕਰੀ ਨੁਕਤਾ ਉਸ ਦੀ ਘੱਟ ਲਾਗਤ ਹੈ। ਆਮ ਤੌਰ ਉਤੇ, ਆਪਣੇ ਨਿਵੇਸ਼ਾਂ ਉਤੇ ਤੁਸੀਂ ਜਿੰਨੀ ਘੱਟ ਫ਼ੀਸ ਅਦਾ ਕਰਦੇ ਹੋ, ਤੁਹਾਨੂੰ ਓਨਾ ਹੀ ਵੱਧ ਲਾਭ ਹੁੰਦਾ ਹੈ।

ਉਦਾਹਰਣ ਵਜੋਂ, ਮੰਨ ਲਵੋ ਕਿ ਤੁਹਾਡੇ ਵੈਲਥ ਮੈਨੇਜਰ ਨੇ ਅਮਰੀਕਾ ਦੇ ਵੱਡੀ ਕੈਪ ਦੇ ਸਟਾਕਸ ਵਿੱਚ 100,000 ਡਾਲਰ ਨਿਵੇਸ਼ ਕਰਨੇ ਹਨ। ਇਹ ਧਨ ਕਿਸੇ ਮਿਊਚੁਅਲ ਫ਼ੰਡ ਵਿੱਚ ਵੀ ਜਾ ਸਕਦਾ ਹੈ, ਜਿਸ ਉਤੇ 2.50 ਪ੍ਰਤੀਸ਼ਤ ਸਾਲਾਨਾ ਦਾ ਖ਼ਰਚਾ ਹੁੰਦਾ ਹੈ, ਜਾਂ ਇਸ ਨੂੰ ਉਦਾਹਰਣ ਵਜੋਂ, ਕਿਸੇ S&P 500 Index Fund (ਐਸ. ਐਂਡ ਪੀ. 500 ਇੰਡੈਕਸ ਫ਼ੰਡ) ਵਿੱਚ ਲਾਇਆ ਜਾ ਸਕਦਾ ਹੈ, ਜਿਸ ਉਤੇ ਅੱਧਾ ਪ੍ਰਤੀਸ਼ਤ ਤੋਂ ਵੀ ਘੱਟ ਖ਼ਰਚਾ ਆਉਂਦਾ ਹੈ।

ਜੇ ਤੁਹਾਡੇ ਸਲਾਹਕਾਰ ਦਾ ਨਿਸ਼ਾਨਾ ਵੱਡੇ ਲਾਭ ਦੁਆਰਾ ਵਧੇਰੇ ਕਾਰਗੁਜ਼ਾਰੀ ਦੇ ਮੁਕਾਬਲੇ ਸਾਹਮਣੇ ਆਉਣਾ ਹੈ, ਤਾਂ ਇਹ ਸਹੀ ਔਜ਼ਾਰ ਹੋ ਸਕਦਾ ਹੈ।

ਆਸਾਨ ਗਣਿਤ ਲਈ, ਮੰਨ ਲਵੋ ਕਿ S&P 500 (ਐਸ. ਐਂਡ ਪੀ. 500) ਦਾ ਮੁਨਾਫ਼ਾ ਸਿਫ਼ਰ ਪ੍ਰਤੀਸ਼ਤ ਰਿਹਾ ਹੈ ਅਤੇ ਤਦ ਵੀ ਤੁਹਾਡੇ ਕੋਲ ਆਪਣਾ 100,000 ਡਾਲਰ ਦਾ ਮੂਲ ਨਿਵੇਸ਼ ਹੈ।

ਜੇ ਮਿਊਚੁਅਲ ਫ਼ੰਡ ਦੀ ਕਾਰਗੁਜ਼ਾਰੀ ਸੂਚਕ-ਅੰਕ ਨਾਲ ਮੇਲ ਖਾਂਦੀ ਹੈ, ਤਾਂ ਤੁਹਾਨੂੰ ਪ੍ਰਬੰਧਕੀ ਫ਼ੀਸ ਵਜੋਂ 2,500 ਡਾਲਰ ਅਦਾ ਕਰਨੇ ਹੋਣਗੇ। ETF (ਈ.ਟੀ.ਐਫ਼.) ਕਾਰਗੁਜ਼ਾਰੀ ਵੀ ਸੂਚਕ-ਅੰਕ ਨਾਲ ਮੇਲ ਖਾਏਗੀ, ਕਿਉਂਕਿ ਇਹ ਆਪਣੇ ਡਿਜ਼ਾਇਨ ਦੁਆਰਾ ਇਸੇ ਅਨੁਸਾਰ ਚਲਦੀ ਹੈ, ਪਰ ਤੁਹਾਡੀ ਸਾਲਾਨਾ ਫ਼ੀਸ ਕੇਵਲ 240 ਡਾਲਰ ਹੋਵੇਗੀ।

ਇਹ ਗੱਲ ਧਿਆਨ ’ਚ ਰੱਖੋ ਕਿ ਤੁਹਾਨੂੰ ETF (ਈ.ਟੀ.ਐਫ਼.) ਉਤੇ ਵਪਾਰਕ ਕਮਿਸ਼ਨਾਂ ਦਾ ਸਾਹਮਣਾ ਕਰਨਾ ਹੋਵੇਗਾ, ਪਰ ਜੇ ਤੁਸੀਂ ‘ਖ਼ਰੀਦੋ-ਅਤੇ-ਰੱਖੋ’ ਨੀਤੀ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇੱਕੋ ਵਾਰੀ ਲਾਗਤ ਦੇਣੀ ਹੋਵੇਗੀ।

ਕੀ ਤੁਹਾਨੂੰ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਮਦਦ ਦੀ ਲੋੜ ਹੈ?

ਸਾਰੇ ਨਿਵੇਸ਼ਾਂ ਵਾਂਗ, ETFs (ਈ.ਟੀ.ਐਫ਼ਸ.) ਲਈ ਬਾਜ਼ਾਰ ਦੀ ਕੁੱਝ ਸਮਝ ਦੀ ਜ਼ਰੂਰਤ ਹੁੰਦੀ ਹੈ, ਜੇ ਤੁਸੀਂ ਇਕੱਲੇ ਜਾਣਾ ਚਾਹੁੰਦੇ ਹੋ। ਜੇ ਤੁਸੀਂ ਮੁਕਾਬਲਤਨ ਸਿੱਧੇ ਸੂਚਕ-ਅੰਕ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਆਪ ਹੀ ਇਹ ਨਿਵੇਸ਼ ਕਰਨਾ ਚਾਹ ਸਕਦੇ ਹੋ । ਪਰ, ਜੇ ਤੁਸੀਂ ਕਰਦੇ ਹੋ, ਤਾਂ ਇਹ ਯਕੀਨੀ ਬਣਾਓ ਕਿ ਤੁਹਾਡੇ ਸਲਾਹਕਾਰ ਨੂੰ ਇਸ ਬਾਰੇ ਜਾਣਕਾਰੀ ਹੈ, ਕਿਉਂਕਿ ਉਸ ਨਿਵੇਸ਼ ਦੇ ਖ਼ਤਰੇ ਅਤੇ ਕਾਰਗੁਜ਼ਾਰੀ ਤੁਹਾਡੇ ਬਾਕੀ ਦੇ ਪੋਰਟਫ਼ੋਲੀਓ ਦੇ ਸੰਤੁਲਨ ਵਿੱਚ ਹੋਣੇ ਚਾਹੀਦੇ ਹਨ।

ਅਜਿਹੇ ਵੀ ਬਹੁਤ ਸਾਰੇ ETFs (ਈ.ਟੀ.ਐਫ਼ਸ.) ਹਨ ਜੋ ਮਿਆਰੀ ਸੂਚਕ-ਅੰਕਾਂ ਤੋਂ ਵੀ ਵਧੀਆ ਸੰਚਾਲਿਤ ਹੁੰਦੇ ਹਨ; ਜਿਵੇਂ ਕਿ ਹੈਜ ਫ਼ੰਡ-ਸ਼ੈਲੀ ਵਾਲੀਆਂ ਨੀਤੀਆਂ, ਵਸਤ ਤੇ ਕਰੰਸੀ ਐਕਸਪੋਜ਼ਰ ਅਤੇ ਲੀਵਰੇਜਡ ਅਤੇ ਇਨਵਰਸ ਐਕਸਪੋਜ਼ਰ। ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀ ਸਾਰੀ ਜਮ੍ਹਾ-ਪੂੰਜੀ ਲਾ ਦੇਵੋਂ, ਤੁਹਾਨੂੰ ਪੇਸ਼ੇਵਰਾਨਾ ਸਲਾਹ ਦੀ ਲੋੜ ਹੋ ਸਕਦੀ ਹੈ ਅਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਸੋਨੇ ਅਤੇ ਚਾਂਦੀ ਦੀ ਕੀਮਤ ਵਿਚਾਲੇ ਫ਼ੈਲਾਅ ਵਧੇਗਾ ਜਾਂ ਸੁੰਗੜੇਗਾ।

ਸਟਾਫ਼