Home Breadcrumb caret Advisor to Client Breadcrumb caret Investing 10 ਗੱਲਾਂ, ਜੋ ਤੁਹਾਡਾ ਸਲਾਹਕਾਰ ਤੁਹਾਡੇ ਤੋਂ ਪੁੱਛੇਗਾ 10 things your advisor will ask you By ਜੇਮਸ ਡੋਲਾਨ | November 8, 2014 | Last updated on November 8, 2014 1 min read iStock.com / MicroStockHub ਇੱਕ ਸਲਾਹਕਾਰ ਨਾਲ ਤੁਹਾਡਾ ਸਬੰਧ ਪੂਰੀ ਤਰ੍ਹਾਂ ਭਰੋਸੇ ਉਤੇ ਆਧਾਰਤ ਹੋਣਾ ਚਾਹੀਦਾ ਹੈ – ਤੁਹਾਡੀ ਜ਼ਮੀਨ-ਜਾਇਦਾਦ ਦੀ ਸੰਭਾਲ ਤੇ ਸੰਭਾਵੀ ਜਾਇਦਾਦ ਇਸ ਉਤੇ ਨਿਰਭਰ ਕਰਦੀ ਹੈ। ਇਸੇ ਤਰ੍ਹਾਂ ਜੇ ਉਹ ਦਿਲੋਂ ਤੁਹਾਡੇ ਹਿਤਾਂ ਦਾ ਖ਼ਿਆਲ ਰਖਦੇ ਹਨ, ਤਾਂ ਉਨ੍ਹਾਂ ਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਉਹ ਨਿਸ਼ਾਨੇ ਕਿਹੜੇ ਹਨ ਅਤੇ ਕੀ ਉਹ ਤੁਹਾਡੀ ਜ਼ਰੂਰਤ ਅਨੁਸਾਰ ਵਾਜਬ ਤਰੀਕੇ ਸੇਵਾਵਾਂ ਮੁਹੱਈਆ ਕਰਵਾ ਸਕਦੇ ਹਨ। ਉਸ ਸਿਰੇ ਉਤੇ, ਇੱਥੇ 10 ਪ੍ਰਸ਼ਨ ਹਨ ਜਿਹੜੇ ਇੱਕ ਅਖ਼ਤਿਆਰੀ ਧਨ ਪ੍ਰਬੰਧਕ (wealth manager) ਨੂੰ ਤੁਹਾਡੇ ਤੋਂ ਪੁੱਛਣੇ ਚਾਹੀਦੇ ਹਨ – ਪਰ ਇਸ ਤੋਂ ਪਹਿਲਾਂ ਕਿ ਉਹ ਤੁਹਾਨੂੰ ਇੱਕ ਮੁਵੱਕਿਲ ਵਜੋਂ ਲੈਣ ਲਈ ਸਹਿਮਤ ਹੋਣ – ਇਨ੍ਹਾਂ ਪ੍ਰਸ਼ਨਾਂ ਦੇ ਜਵਾਬਾਂ ਦੀ ਤਿਆਰੀ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈ। 1. ਤੁਸੀਂ ਆਪਣੇ ਪੋਰਟਫ਼ੋਲੀਓ ਨਾਲ ਕੀ ਕਰਨ ਦਾ ਜਤਨ ਕਰ ਰਹੇ ਹੋ? ਇਹ ਜਾਣ ਕੇ ਕਿ ਤੁਸੀਂ ਆਪਣੇ ਜੀਵਨ ਦੇ ਕਿਹੜੇ ਨਿਸ਼ਾਨੇ ਹਾਸਲ ਕਰਨਾ ਚਾਹ ਰਹੇ ਹੋ – 60 ਸਾਲ ਦੀ ਉਮਰ ਵਿੱਚ ਸੇਵਾ-ਮੁਕਤ ਹੋਣ ਪਿੱਛੋਂ ਮੌਈ ਜਾਣਾ ਚਾਹ ਰਹੇ ਹੋ, ਕਿਸੇ ਹਸਪਤਾਲ ਲਈ ਫ਼ੰਡ (ਐਂਡਾਓਮੈਂਟ) ਛੱਡ ਕੇ ਜਾਣਾ ਚਾਹੁੰਦੇ ਹੋ, ਹੋਰ ਕੰਪਨੀ ਖ਼ਰੀਦਣਾ ਚਾਹੁੰਦੇ ਹੋ – ਤੁਹਾਡਾ ਧਨ ਪ੍ਰਬੰਧਕ (wealth manager) ਇੱਕ ਅਜਿਹਾ ਪੋਰਟਫ਼ੋਲੀਓ ਤਿਆਰ ਕਰ ਸਕਦਾ ਹੈ, ਜਿਹੜਾ ਤੁਹਾਡੀਆਂ ਜ਼ਰੂਰਤਾਂ ਮੁਤਾਬਕ ਕੰਮ ਕਰਦਾ ਹੋਵੇ। 2. ਮੈਨੂੰ ਆਪਣੇ ਨਿਵੇਸ਼ ਤਜਰਬੇ ਬਾਰੇ ਇੱਕ ਵਿਚਾਰ ਦੇਵੋ। ਕੀ ਤੁਸੀਂ ਕਦੇ ਆਪਣੀਆਂ ਸੰਪਤੀਆਂ ਦਾ ਪ੍ਰਬੰਧ ਆਪ ਕੀਤਾ ਹੈ? ਉਸ ਦਾ ਕੀ ਨਤੀਜਾ ਨਿਕਲਿਆ ਸੀ? ਕੀ ਤੁਸੀਂ ਵਿੱਤੀ ਬਾਜ਼ਾਰਾਂ ਵਿੱਚ ਮੁਕਾਬਲਤਨ ਕੁੱਝ ਨਵੇਂ ਹੋ ਜਾਂ ਇੱਕ ਸਮਝਦਾਰ ਸੀਨੀਅਰ? ਅਸਲ ਜਵਾਬ ਦੇਣ ਲਈ ਤਿਆਰ ਰਹੋ, ਤੁਹਾਡਾ ਜਵਾਬ ਤੁਹਾਡਾ ਆਪਣਾ ਅਕਸ ਖ਼ਰਾਬ ਕਰਨ ਵਾਲਾ ਨਹੀਂ ਹੋਣਾ ਚਾਹੀਦਾ। ਤੁਹਾਡਾ ਤਜਰਬਾ – ਅਤੇ ਤੁਹਾਡੇ ਵੱਲੋਂ ਹਾਸਲ ਕੀਤੇ ਨਤੀਜੇ – ਹੀ ਇਹ ਨਿਰਧਾਰਤ ਕਰਨਗੇ ਕਿ ਕਿਸ ਕਿਸਮ ਦੀਆਂ ਸੰਪਤੀਆਂ ਦੀ ਸਿਫ਼ਾਰਸ਼ ਤੁਹਾਡਾ ਪ੍ਰਬੰਧਕ ਕਰੇਗਾ। ਜੇ ਤੁਸੀਂ ਆਪਣੇ-ਆਪ ਕੋਈ ਧਨ ਨਿਵੇਸ਼ ਕੀਤਾ ਸੀ ਤੇ ਇਹ ਦੱਖਣ ਵੱਲ ਗਿਆ ਸੀ, ਤਾਂ ਉਸ ਦੇ ਵੇਰਵੇ ਸਾਂਝੇ ਕਰੋ। ਇਸ ਨਾਲ ਸਲਾਹਕਾਰ ਨੂੰ ਨਿਵੇਸ਼ ਬਾਰੇ ਤੁਹਾਡਾ ਮਨ ਸਮਝਣ ਵਿੱਚ ਮਦਦ ਮਿਲੇਗੀ। 3. ਤੁਸੀਂ ਇਸ ਵੇਲੇ ਆਪਣੇ ਕਾਰੋਬਾਰ ਤੋਂ ਬਾਹਰ ਧਨ ਕਿਵੇਂ ਲਾ ਰਹੇ ਹੋ? ਤੁਹਾਡੇ ਕੋਲ ਕਿਹੜੀਆਂ ਸੰਪਤੀਆਂ ਹਨ? ਵਿਭਿੰਨਤਾ ਤੁਹਾਡੇ ਧਨ ਪ੍ਰਬੰਧਕ (wealth manager) ਦੇ ਮੁੱਖ ਨਿਸ਼ਾਨਿਆਂ ਵਿਚੋਂ ਇੱਕ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਆਪਣੇ ਸੰਭਾਵੀ ਪ੍ਰਬੰਧਕਾਂ ਨੂੰ ਇਹ ਦੱਸ ਕੇ, ਕਿ ਤੁਸੀਂ ਆਪਣੇ-ਆਪ ਨੂੰ ਵਿਭਿੰਨਤਾ ਨਾਲ ਕਿੰਨਾ ਕੁ ਓਤ-ਪ੍ਰੋਤ ਕੀਤਾ ਹੈ, ਤੁਸੀਂ ਉਨ੍ਹਾਂ ਨੂੰ ਇਹ ਬਿਹਤਰ ਤਰੀਕੇ ਸਮਝਣ ਵਿੱਚ ਮਦਦ ਕਰਦੇ ਹੋ ਕਿ ਅੱਗੇ ਕੀ ਵਾਪਰਨ ਵਾਲਾ ਹੈ। 4. ਤੁਹਾਡੇ ਕੋਲ ਹੋਰ ਕਿਹੜੀਆਂ ਸੰਪਤੀਆਂ (ਤੁਹਾਡੇ ਕਾਰੋਬਾਰ ਤੇ ਨਿਵੇਸ਼ ਪੋਰਟਫ਼ੋਲੀਓ ਤੋਂ ਬਾਹਰ) ਹਨ? ਤੁਹਾਡਾ ਘਰ, ਛੁੱਟੀਆਂ ਸਮੇਂ ਵਰਤਣ ਵਾਲੀ ਸੰਪਤੀ, ਦੁਰਲੱਭ ਡਾਕ ਟਿਕਟਾਂ ਦਾ ਸੰਗ੍ਰਹਿ – ਇਨ੍ਹਾਂ ਸਭਨਾਂ ਦਾ ਇਸ ਗੱਲ ਉਤੇ ਮਹੱਤਵਪੂਰਣ ਅਸਰ ਹੋ ਸਕਦਾ ਹੈ ਕਿ ਤੁਹਾਡਾ ਸੰਭਾਵੀ ਪ੍ਰਬੰਧਕ ਤੁਹਾਡੇ ਪੋਰਟਫ਼ੋਲੀਓ ਦੀ ਵੰਡ ਕਿਵੇਂ ਕਰਦਾ ਹੈ। 5. ਤੁਹਾਨੂੰ ਇਸ ਵੇਲੇ ਆਪਣੇ ਪੋਰਟਫ਼ੋਲੀਓ ਤੋਂ ਕਿੰਨੇ ਧਨ ਦੀ ਜ਼ਰੂਰਤ ਹੈ? ਭਵਿੱਖ ਵਿੱਚ? ਸਪੱਸ਼ਟ ਤੌਰ ਉਤੇ, ਆਮਦਨ ਦੀ ਜ਼ਰੂਰਤ ਪੋਰਟਫ਼ੋਲੀਓ ਦੀ ਵੰਡ ਉਤੇ ਵੱਡਾ ਫ਼ਰਕ ਪਾ ਸਕਦੀ ਹੈ: ਘੱਟ ਆਮਦਨ ਦੀ ਜ਼ਰੂਰਤ ਦਾ ਅਰਥ ਹੈ ਕਿ ਲੋੜੀਂਦੇ ਮੁਨਾਫ਼ੇ ਹਾਸਲ ਕਰਨ ਲਈ ਲੰਮੇਰਾ ਸਮਾਂ ਦਿਸਹੱਦਾ ਚਾਹੀਦਾ ਹੈ ਤੇ ਇਸ ਨਾਲ ਇੱਕ ਪ੍ਰਬੰਧਕ ਨੂੰ ਵਧੇਰੇ ਉਤਸਾਹੀ ਹੋਣ ਅਤੇ ਵਿਕਾਸ ਲਈ ਧਨ ਨਿਵੇਸ਼ ਕਰਨ ਦਾ ਮੌਕਾ ਮਿਲ ਜਾਂਦਾ ਹੈ, ਅਤੇ ਜੇ ਵੱਧ ਆਮਦਨ ਦੀ ਜ਼ਰੂਰਤ ਹੈ ਤਾਂ ਇਸ ਦੇ ਉਲਟ। 6. ਸਾਲ 2008 ਦੀ ਆਰਥਿਕ ਮੰਦਹਾਲੀ ਉਤੇ ਤੁਹਾਡਾ ਪ੍ਰਤੀਕਰਮ ਕੀ ਸੀ? ਇਹ ਸਮਝਣਾ ਕਿ ਤੁਸੀਂ 80 ਤੋਂ ਵੀ ਵੱਧ ਸਾਲਾਂ ਦੌਰਾਨ ਦੇ ਸਮੇਂ ਦੀ ਸਭ ਤੋਂ ਭੈੜੀ ਮੰਦਹਾਲੀ ਵਿੱਚ ਤੁਹਾਡਾ ਹੁੰਗਾਰਾ ਕਿਹੋ ਜਿਹਾ ਰਿਹਾ ਸੀ, ਤੋਂ ਇੱਕ ਧਨ ਪ੍ਰਬੰਧਕ (wealth manager) ਨੂੰ ਪਤਾ ਲੱਗੇਗਾ ਕਿ ਤੁਸੀਂ ਕਿੰਨੇ ਕੁ ਜੋਖਮ ਨਾਲ ਨਿਪਟ ਸਕਦੇ ਹੋ ਅਤੇ ਜੇ ਬਾਜ਼ਾਰ ਦੀ ਸਥਿਤੀ ਪਲਟ ਕੇ ਭੈੜੀ ਹੋ ਜਾਂਦੀ ਹੈ, ਤਾਂ ਤੁਹਾਡਾ ਪ੍ਰਤੀਕਰਮ ਕਿਹੋ ਜਿਹਾ ਹੋਣ ਦੀ ਸੰਭਾਵਨਾ ਹੋ ਸਕਦੀ ਹੈ। 7. ਬਾਹਰ ਨਿੱਕਲਣ/ਛੱਡਣ ਬਾਰੇ ਤੁਹਾਡੀ ਕੀ ਨੀਤੀ ਹੈ? ਤੁਹਾਨੂੰ ਆਪਣੇ ਕਾਰੋਬਾਰ ਵਿੱਚ ਤਬਾਦਲੇ ਦਾ ਕੀ ਅਨੁਮਾਨ ਹੈ? ਜੇ ਤੁਸੀਂ ਵੇਚਣ ਦੀ ਯੋਜਨਾ ਬਣਾਉਂਦੇ ਹੋ, ਤਾਂ ਤੁਹਾਡਾ ਧਨ ਪ੍ਰਬੰਧਕ (wealth manager) ਉਸ ਤਰਲਤਾ (liquidity) ਲਈ ਤਿਆਰੀ ਵਿੱਚ ਮਦਦ ਲਈ ਪ੍ਰਮੁੱਖ ਭੂਮਿਕਾ ਨਿਭਾਵੇਗਾ ਕਿਉਂਕਿ ਉਸ ਸਮੇਂ ਉਹ ਭੂਮੀ-ਪੱਟਿਆਂ ਵਿੱਚ ਵਿਭਿੰਨਤਾ ਲਿਆਉਣ ਤੇ ਟੈਕਸ ਬਚਾਉਣ ਲਈ ਵਿਸ਼ੇਸ਼ ਨਿਵੇਸ਼ ਨੀਤੀਆਂ ਲਾਗੂ ਕਰੇਗਾ। ਜੇ ਤੁਹਾਡੀ ਯੋਜਨਾ ਆਪਣੇ ਕਾਰੋਬਾਰ ਵਿੱਚ ਸ਼ਾਮਲ ਰਹਿਣ ਦੀ ਹੈ (ਅਤੇ ਉਸ ਵਿਚੋਂ ਲਗਾਤਾਰ ਤਨਖ਼ਾਹ ਕੱਢਣ ਦੀ ਹੈ), ਤਾਂ ਉਹ ਤੁਹਾਡੇ ਪੋਰਟਫ਼ੋਲੀਓ ਨੂੰ ਆਮਦਨ ਦੇ ਮੁਕਾਬਲੇ ਵਿਕਾਸ ਦੇ ਮੁਕਾਬਲੇ ਵੱਲ ਵਧੇਰੇ ਲਿਜਾਵੇਗਾ/ਲਿਜਾਵੇਗੀ। 8. ਨਿਜੀ ਤੇ ਕਾਰੋਬਾਰੀ ਸੰਪਤੀਆਂ ਨੂੰ ਰਿਣ-ਦਾਤਿਆਂ ਤੋਂ ਬਚਾਉਣ ਲਈ ਤੁਸੀਂ ਕੀ ਕੀਤਾ ਹੈ? ਇਹ ਕੁੱਝ ਮਹੱਤਵਪੂਰਣ ਪ੍ਰਸ਼ਨ ਹੈ। ਤੁਹਾਡਾ ਜਵਾਬ ਤੁਹਾਡਾ ਪੋਰਟਫ਼ੋਲੀਓ ਦੀ ਸਹੀ ਬਣਤਰ ਨਿਰਧਾਰਤ ਕਰਨ ਵਿੱਚ ਮਦਦ ਕਰਦਾ ਹੈ। ਜੇ ਸੁਰੱਖਿਆ ਦੀ ਲੋੜ ਹੈ, ਤਾਂ ਤੁਹਾਡਾ ਪ੍ਰਬੰਧਕ ਵਿਸ਼ੇਸ਼ ਤੌਰ ਉਤੇ ਰਿਣ-ਦਾਤਿਆਂ ਦੇ ਪ੍ਰਭਾਵ ਤੋਂ ਮੁਕਤ ਸੰਪਤੀਆਂ ਜਾਂ ਉਨ੍ਹਾਂ ਨੂੰ ਵਿਦੇਸ਼ੀ ਖਾਤਿਆਂ ਵਿੱਚ ਵੰਡ ਸਕਦਾ ਹੈ। ਜੇ ਰਿਣ-ਦਾਤੇ ਤੋਂ ਸੁਰੱਖਿਆ ਕੋਈ ਮਹੱਤਵਪੂਰਣ ਮੁੱਦਾ ਨਹੀਂ ਹੈ, ਜਾਂ ਜੇ ਮੁੱਦੇ ਦਾ ਹੱਲ ਪਹਿਲਾਂ ਹੀ ਲੱਭਿਆ ਜਾ ਚੁੱਕਾ ਹੈ, ਇਸ ਦੇ ਮੌਜੂਦਾ ਟੈਕਸ ਤੇ ਜ਼ਮੀਨ-ਜਾਇਦਾਦ ਦੀ ਯੋਜਨਾਬੰਦੀ ਦੇ ਲਾਭਾਂ ਕਾਰਣ ਜੀਵਨ ਸਾਥੀ, ਕਿਸੇ ਪਰਿਵਾਰਕ ਮੈਂਬਰ ਜਾਂ ਵਪਾਰਕ ਭਾਈਵਾਲ ਨਾਲ ਸਾਂਝੀ ਮਾਲਕੀ ਇੱਕ ਬਿਹਤਰ ਨੀਤੀ ਹੋ ਸਕਦੀ ਹੈ। 9. ਟੈਕਸ-ਕਾਰਜਕੁਸ਼ਲ ਤਰੀਕੇ ਵਿੱਚ ਤੁਹਾਡੀਆਂ ਕਾਰੋਬਾਰੀ ਅਤੇ ਨਿਜੀ ਸੰਪਤੀਆਂ ਦਾ ਪ੍ਰਬੰਧ ਸੰਭਾਲਣ ਲਈ ਤੁਸੀਂ ਕੀ ਕਰ ਰਹੇ ਹੋ? ਟੈਕਸ ਘਟਾਉਣਾ ਸਾਰੇ ਨਿਵੇਸ਼ਕਾਂ ਲਈ ਇੱਕ ਮਹੱਤਵਪੂਰਣ ਨਿਸ਼ਾਨਾ ਹੁੰਦਾ ਹੈ, ਅਤੇ ਧਨੀ ਲੋਕਾਂ ਲਈ ਤਾਂ ਇਹ ਹੋਰ ਵੀ ਵੱਧ ਹੁੰਦਾ ਹੈ। ਜੇ ਤੁਸੀਂ ਇਸ ਵੇਲੇ ਅਗਾਂਹ-ਵਧੂ ਟੈਕਸ ਨੀਤੀਆਂ (ਕੰਪਨੀਆਂ ਸੰਭਾਲਣ, ਟਰੱਸਟ ਬਣਤਰਾਂ, ਕਈ ਵਸੀਅਤਾਂ ਆਦਿ) ਦੀ ਵਰਤੋਂ ਕਰ ਰਹੇ ਹੋ, ਤਾਂ ਇਹ ਸਭ ਧਨ ਪ੍ਰਬੰਧਕ (wealth manager) ਨੂੰ ਜਾਣਨ ਦੀ ਲੋੜ ਹੈ। ਜੇ ਤੁਸੀਂ ਨਹੀਂ ਦਸਦੇ, ਤਾਂ ਉਹ ਫਿਰ ਵੀ ਉਨ੍ਹਾਂ ਬਾਰੇ ਤੁਹਾਡੇ ਤੋਂ ਪੁੱਛ-ਪੜਤਾਲ ਕਰਨੀ ਤੇ ਉਨ੍ਹਾਂ ਨੂੰ ਸਥਾਪਤ ਕਰਨਾ ਚਾਹੇਗਾ/ਚਾਹੇਗੀ। 10. ਆਮਦਨ, ਲਾਭ-ਅੰਸ਼ (ਡਿਵੀਡੈਂਡਜ਼) ਜਾਂ ਕੰਪਨੀ ਦੀ ਮਾਲਕੀ ਨੂੰ ਆਪਣੇ ਜੀਵਨ ਸਾਥੀ ਜਾਂ ਲਾਈਫ਼ ਪਾਰਟਨਰ ਵਿੱਚ ਨਿਖੇੜ ਕਰਨ ਲਈ ਤੁਸੀਂ ਕੀ ਕੀਤਾ ਹੈ? ਤੁਹਾਡੇ ਜਵਾਬ ਇਹ ਦਰਸਾਉਂਦੇ ਹਨ ਕਿ ਤੁਹਾਡੇ ਨਿਜੀ ਫ਼ਾਈਨਾਂਸਜ਼ ਵਿੱਚ ਟੈਕਸ ਕਾਰਜਕੁਸ਼ਲਤਾਵਾਂ ਸਿਰਜਣ ਹਿਤ ਕਿੰਨੇ ਸਰਗਰਮ ਰਹੇ ਹੋ। ਉਹ ਇਹ ਵੀ ਦਰਸਾਉਂਦੇ ਹਨ ਕਿ ਤੁਹਾਡੇ ਕਾਰੋਬਾਰ ਅਤੇ ਘਰੇਲੂ ਫ਼ਾਈਨਾਂਸਜ਼ ਵਿਚਾਲੇ ਕਿੱਥੇ ਕੁ ਕੋਈ ਫ਼ਰਕ ਹੈ, ਤਾਂ ਜੋ ਇਸ ਤੋਂ ਪਹਿਲਾਂ ਕਿ ‘ਰੈਵੇਨਿਊ ਕੈਨੇਡਾ’(Revenue Canada) ਦਾ ਧਿਆਨ ਉਸ ਪਾਸੇ ਜਾਵੇ ਤੇ ਕੋਈ ਸਮੱਸਿਆ ਪੈਦਾ ਹੋਵੇ, ਉਨ੍ਹਾਂ ਖੇਤਰਾਂ ਨੂੰ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਜਾਵੇ। ਜੇਮਸ ਡੋਲਾਨ Save Stroke 1 Print Group 8 Share LI logo