Home Breadcrumb caret Advisor to Client Breadcrumb caret Investing ਕੀ ਤੁਹਾਨੂੰ ਰਿਹਾਇਸ਼ੀ ਸੰਪਤੀ ਵਿੱਚ ਧਨ ਨਿਵੇਸ਼ ਕਰਨਾ ਚਾਹੀਦਾ ਹੈ? Should you invest in residential property? By ਸਟਾਫ਼ | November 13, 2014 | Last updated on November 13, 2014 1 min read ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਕੌਂਡੋ ਦੀ ਬਹੁਤ ਜ਼ਿਆਦਾ ਮੰਗ ਨੇ ਕਿਰਾਏ ’ਤੇ ਦੇਣ ਲਈ ਉਸਾਰੀਆਂ ਜਾਣ ਵਾਲੀਆਂ ਉਦੇਸ਼ਮੁਖੀ ਸੰਪਤੀਆਂ ਦੀਆਂ ਉਸਾਰੀਆਂ ਨੂੰ ਢਾਹ ਲਾਈ ਹੈ। ਹਾਲੇ ਹਰੇਕ ਜਿਸ ਵਿਅਕਤੀ ਨੂੰ ਮਕਾਨ ਦੀ ਜ਼ਰੂਰਤ ਹੈ, ਉਸ ਕੋਲ ਖ਼ਰੀਦਣ ਲਈ ਵਿੱਤੀ ਸਾਧਨ (ਖ਼ਾਸ ਕਰ ਕੇ ਡਾਊਨ ਪੇਮੈਂਟ) ਨਹੀਂ ਹਨ। ਉਸੇ ਹਕੀਕਤ ਨੇ ਨਿਵੇਸ਼ਕਾਂ ਲਈ ਬਹੁ-ਪਰਿਵਾਰਾਂ ਲਈ ਮਕਾਨ ਖ਼ਰੀਦਣ ਦਾ ਮੌਕਾ ਪ੍ਰਦਾਨ ਕੀਤਾ। ‘ਟਰਨਕੀਅ’ ਸੰਪਤੀਆਂ (ਜਿਨ੍ਹਾਂ ਵਿੱਚ ਤੁਰੰਤ ਜਾ ਕੇ ਰਿਹਾ ਜਾ ਸਕਦਾ ਹੈ) ਖ਼ਰੀਦਣਾ ਸੰਭਵ ਹੈ, ਜਾਂ ਜਿਨ੍ਹਾਂ ਨੂੰ ਮੁੜ ਵਸੇਬੇ ਦੀ ਜ਼ਰੂਰਤ ਹੈ – ਤੁਹਾਡੇ ਸਾਧਨਾਂ ਤੇ ਵਪਾਰਕ ਸਮਝਦਾਰੀ ਉਤੇ ਨਿਰਭਰ ਕਰਦਿਆਂ। ਇੱਕੋ ਪਰਿਵਾਰ ਨੂੰ ਕਿਰਾਏ ’ਤੇ ਦੇਣ ਵਾਲੀਆਂ ਸੰਪਤੀਆਂ, ਜਾਂ ਛੁੱਟੀਆਂ ਦੌਰਾਨ ਕਿਰਾਏ ’ਤੇ ਦੇਣ ਵਾਲੀਆਂ ਸੰਪਤੀਆਂ, ਜੋ ਤੁਸੀਂ ਵਰਤਦੇ ਹੋ ਤੇ ਜਦੋਂ ਉਹ ਕਿਰਾਏ ’ਤੇ ਨਹੀਂ ਚੜ੍ਹੀਆਂ ਹੁੰਦੀਆਂ, ਉਹ ਵੀ ਇੱਕ ਵਿਕਲਪ ਹੁੰਦਾ ਹੈ ਜੋ ਕਿ ਬਹੁਤੇ ਨਿਵੇਸ਼ਕਾਂ ਦੀ ਪਹੁੰਚ ਵਿੱਚ ਹੁੰਦੀਆਂ ਹਨ, ਖ਼ਾਸ ਕਰ ਕੇ ਜਿਨ੍ਹਾਂ ਕੋਲ ਆਪਣੇ ਬੁਨਿਆਦੀ ਰਿਹਾਇਸ਼ਗਾਹਾਂ ਮੁਕਤ ਤੇ ਸਪੱਸ਼ਟ ਹਨ। ਪਰ ਆਪਣੇ ਰੀਐਲਟਰ ਨੂੰ ਸੰਪਤੀ ਲੱਭਣੀ ਸ਼ੁਰੂ ਕਰਨ ਲਈ ਆਖਣ ਤੋਂ ਪਹਿਲਾਂ, ਉਸ ਦੇ ਲਾਭ ਤੇ ਹਾਨੀਆਂ ਬਾਰੇ ਵਿਚਾਰ ਕਰੋ: ਲਾਭ ਰੀਅਲ ਐਸਟੇਟ ਤੁਹਾਡੇ ਕੋਲ ਮੌਜੂਦ ਪੋਰਟਫ਼ੋਲੀਓ ਵਿਚਲੇ ਕਿਸੇ ਵੀ ਸਟਾੱਕਸ ਦੀ ਅਸਥਿਰਤਾ ਨੂੰ ਠੀਕ ਕਰਨ ਵਿੱਚ ਮਦਦ ਕਰੇਗਾ ਕਿਉਂਕਿ ਮਕਾਨ ਉਸਾਰੀ, ਆਮ ਤੌਰ ਉਤੇ, ਲੰਮੇ ਸਮੇਂ ਲਈ ਵਧੇਰੇ ਸਥਿਰ ਨਿਵੇਸ਼ ਹੁੰਦਾ ਹੈ। ਪੂਰਤੀ ਸੀਮਤ ਹੈ, ਤਾਂ ਮੰਗ ਵਧ ਜਾਂਦੀ ਹੈ, ਸੰਪਤੀ ਦੀਆਂ ਕੀਮਤਾਂ ਵਧ ਜਾਣਗੀਆਂ। ਬਹੁਤੇ ਕੈਨੇਡੀਅਨ ਸ਼ਹਿਰਾਂ ਵਿੱਚ ਖ਼ਾਲੀ ਮਕਾਨਾਂ ਦੀਆਂ ਦਰਾਂ ਇਤਿਹਾਸਕ ਪੱਧਰ ਉਤੇ ਘੱਟ ਹਨ। ਜੇ ਤੁਸੀਂ ਸੰਪਤੀ ਖ਼ਰੀਦ ਕੇ ਕਿਰਾਏ ਉਤੇ ਦੇਣ ਦੀ ਨੀਤੀ ਚੁਣਦੇ ਹੋ, ਤਾਂ ਤੁਸੀਂ ਬਹੁਤ ਪ੍ਰੀਮੀਅਮ ਕਿਰਾਏ ਵਸੂਲ ਕਰਨ ਦੇ ਯੋਗ ਹੋ ਸਕਦੇ ਹੋ। ਕਿਰਾਏ ਤੋਂ ਹੋਣ ਵਾਲੀ ਆਮਦਨ ਹੋਰ ਨਿਵੇਸ਼ਾਂ ਲਈ ਵਰਤੀ ਜਾ ਸਕਦੀ ਹੈ। ਬਦਲਵੇਂ ਤੌਰ ’ਤੇ, ਇਸ ਦੀ ਵਰਤੋਂ ਸੰਪਤੀ ਦੇ ਰੱਖ-ਰਖਾਅ ਦੀਆਂ ਲਾਗਤਾਂ ਕਵਰ ਕਰਨ ਲਈ ਕੀਤੀ ਜਾ ਸਕਦੀ ਹੈ। ਸਥਿਰ ਤਰੀਕੇ ਨਾਲ ਜੇ ਸੰਪਤੀਆਂ ਦੀ ਨੁਹਾਰ ਸੁਆਰੀ ਜਾਂਦੀ ਰਹੇ, ਤਾਂ ਇੱਕ ਦਿਨ ਉਹ ਇਕਾਈ ਵਧੇਰੇ ਕੀਮਤ ਉਤੇ ਵੇਚਣ ਵਿੱਚ ਮਦਦ ਮਿਲ ਸਕਦੀ ਹੈ। ਸੰਪਤੀ ਗਿਰਵੀ ਰੱਖ ਕੇ ਧਨ ਲੈਣ (ਮਾਰਗੇਜ) ਉਤੇ ਅਦਾ ਕੀਤੀਆਂ ਜਾਣ ਵਾਲੀਆਂ ਵਿਆਜ ਦੀਆਂ ਦਰਾਂ ਕੁੱਝ ਸਸਤੀਆਂ ਹਨ। ਜੇ ਤੁਸੀਂ ਆਪਣੀ ਸੇਵਾ-ਮੁਕਤੀ (ਰਿਟਾਇਰਮੈਂਟ) ਦੇ ਨਿਸ਼ਾਨਿਆਂ ਨੂੰ ਧਿਆਨ ਵਿੱਚ ਰੱਖ ਕੇ ਸੰਪਤੀ ਖ਼ਰੀਦਦੇ ਹੋ (ਤਾਂ ਸ਼ਾਇਦ ਤੁਸੀਂ ਆਪਣੇ ਸੁਨਹਿਰੀ ਵਰ੍ਹਿਆਂ ਲਈ ਕੋਈ ਕਾੱਟੇਜ ਜਾਂ ਕੌਂਡੋ ਖ਼ਰੀਦਣਾ ਚਾਹੋਗੇ), ਤਾਂ ਇਹ ਤੁਹਾਡੇ ਲਈ ਰਾਖਵੇਂ ਫ਼ੰਡ ਦਾ ਕੰਮ ਕਰ ਸਕਦਾ ਹੈ। ਹਾਨੀਆਂ ਜੇ ਤੁਸੀਂ ਬਾਜ਼ਾਰ ਦੀ ਮੰਦਹਾਲੀ ਦੌਰਾਨ ਵੇਚਣ ਲਈ ਮਜਬੂਰ ਹੁੰਦੇ ਹੋ, ਤਾਂ ਤੁਸੀਂ ਧਨ ਗੁਆ ਸਕਦੇ ਹੋ। ਜੇ ਤੁਸੀਂ ਮਾਰਗੇਜ ਭੁਗਤਾਨ ਨਹੀਂ ਘਟਾਉਂਦੇ, ਤਾਂ ਰੱਖ-ਰਖਾਅ ਦੀਆਂ ਲਾਗਤਾਂ ਅਤੇ ਸੰਪਤੀ ਟੈਕਸ ਵਧਦਾ ਚਲਾ ਜਾਂਦਾ ਹੈ, ਤਦ ਉਹ ਖ਼ਰਚੇ ਬਹੁਤ ਜ਼ਿਆਦਾ ਵਧ ਸਕਦੇ ਹਨ। ਜੇ ਤੁਸੀਂ ਆਪਣੇ ਪੋਰਟਫ਼ੋਲੀਓ ਵਿੱਚ ਰੀਅਲ ਐਸਟੇਟ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ, ਤਾਂ ਇੱਥੇ ਤੁਹਾਡੇ ਵੱਲੋਂ ਧਨ ਨਿਵੇਸ਼ ਵਿੱਚ ਮਦਦ ਲਈ ਕੁੱਝ ਨੁਕਤੇ ਹਨ। ਯਕੀਨੀ ਬਣਾਓ ਕਿ ਤੁਸੀਂ ਖ਼ਰੀਦਣ ਤੋਂ ਪਹਿਲਾਂ ਨਿਵੇਸ਼, ਕਾਨੂੰਨੀ ਤੇ ਟੈਕਸ ਸਲਾਹ ਲੈ ਲਵੋ, ਤਾਂ ਜੋ ਤੁਸੀਂ ਸੰਪਤੀ ਲੈਣ ਦੇ ਯੋਗ ਹੋ ਸਕੋ। ਜੇ ਤੁਸੀਂ ਕਿਰਾਏ ਦੇਣ ਲਈ ਸੰਪਤੀ ਖ਼ਰੀਦਣ ਦੀ ਨੀਤੀ ਚੁਣਦੇ ਹੋ, ਤਾਂ ਖ਼ਰੀਦਣ ਤੋਂ ਪਹਿਲਾਂ ਕਿਰਾਏਦਾਰਾਂ ਨਾਲ ਗੱਲਬਾਤ ਯਕੀਨੀ ਬਣਾ ਲਵੋ ਅਤੇ ਲੀਜ਼ਸ (ਪੱਟਿਆਂ) ਨੂੰ ਅਪਡੇਟ ਕਰ ਲਵੋ। ਕਿਰਾਏਦਾਰਾਂ ਨੂੰ ਆ ਕੇ ਰਹਿਣ ਦੇਣ ਤੋਂ ਪਹਿਲਾਂ ਉਨ੍ਹਾਂ ਤੋਂ ਲੀਜ਼ਸ ਉਤੇ ਹਸਤਾਖਰ ਕਰਵਾ ਲਵੋ, ਨਹੀਂ ਤਾਂ ਉਨ੍ਹਾਂ ਨੂੰ ਇੱਕ ਨਿਸ਼ਚਤ ਸਮਾਂ ਸੀਮਾਂ ਦੇ ਅੰਦਰ ਉਥੋਂ ਹਟਾਉਣਾ ਔਖਾ ਹੋ ਜਾਵੇਗਾ ਜਾਂ ਤੁਹਾਨੂੰ ਮਾੜੇ ਵਿਵਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਅਤੇ ਨਾਲ ਹੀ ਪਿਛਲੇ ਮਕਾਨ-ਮਾਲਕਾਂ ਤੋਂ ਹਵਾਲੇ ਲੈ ਲੈਣੇ ਚਾਹੀਦੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਭਰੋਸੇਯੋਗ ਹਨ। ਲੰਮੇ ਸਮੇਂ ਦੌਰਾਨ ਸਾਧਾਰਣ ਮੁਰੰਮਤ ਵਿੱਚ ਧਨ ਨਿਵੇਸ਼ ਕਰੋ। ਇਸ ਨਾਲ ਜਦੋਂ ਅੰਤ ਨੂੰ ਤੁਸੀਂ ਸੰਪਤੀ ਵੇਚੋਗੇ, ਤਾਂ ਤੁਹਾਨੂੰ ਉਸ ਦੀ ਵੱਧ ਕੀਮਤ ਮਿਲੇਗੀ। ਪੇਂਟਿੰਗ ਅਤੇ ਗਮਲਿਆਂ ਵਿੱਚ ਰੌਸ਼ਨੀਆਂ ਜਿਹੇ ਕੰਮ ਬਹੁਤ ਘੱਟ ਖ਼ਰਚਿਆਂ ਉਤੇ ਕੀਤੇ ਜਾ ਸਕਦੇ ਹਨ ਅਤੇ ਮਕਾਨ ਨੂੰ ਤੇਜ਼ੀ ਨਾਲ ਵੇਚਣ ਵਿੱਚ ਮਦਦ ਮਿਲ ਸਕਦੀ ਹੈ। ਬਿਲਕੁਲ ਉਵੇਂ ਹੀ ਜਦੋਂ ਤੁਸੀਂ ਆਪਣਾ ਖ਼ੁਦ ਦਾ ਮਕਾਨ ਖ਼ਰੀਦ ਰਹੇ ਹੋ, ਤਾਂ ਆਪਣੀ ਖੋਜ ਕਰੋ। ਕੋਈ ਅਜਿਹਾ ਇਲਾਕਾ ਜਾਂ ਆਲਾ-ਦੁਆਲਾ ਚੁਣੋ, ਜੋ ਵਧ ਰਿਹਾ ਹੋਵੇ ਤੇ ਜਿੱਥੇ ਸੰਪਤੀਆਂ ਦੀਆਂ ਕੀਮਤਾਂ ਵਧ ਰਹੀਆਂ ਹੋਣ। ਸਟਾਫ਼ Save Stroke 1 Print Group 8 Share LI logo