Home Breadcrumb caret Advisor to Client Breadcrumb caret Investing ਇੱਕ ਸਟਾਕ ਕੀ ਹੁੰਦਾ ਹੈ? What is a stock? By ਸਟਾਫ਼ | April 14, 2014 | Last updated on April 14, 2014 1 min read ਜਦੋਂ ਕਿਸੇ ਕੰਪਨੀ ਨੂੰ ਧਨ ਦੀ ਜ਼ਰੂਰਤ ਹੁੰਦੀ ਹੈ, ਤਾਂ ਉਸ ਕੋਲ ਨਕਦ ਧਨ ਇਕੱਠਾ ਕਰਨ ਦੇ ਦੋ ਮੁੱਖ ਰਾਹ ਹੁੰਦੇ ਹਨ: ਉਹ ਧਨ ਉਧਾਰ ਲੈ ਸਕਦੀ ਹੈ, ਜਾਂ ਉਹ ਕੰਪਨੀ ਦੇ ਸ਼ੇਅਰ ਵੇਚ ਕੇ ਨਿਵੇਸ਼ਕਾਂ ਤੋਂ ਧਨ ਇਕੱਠਾ ਕਰ ਸਕਦੀ ਹੈ। ਇਨ੍ਹਾਂ ਹੀ ਸ਼ੇਅਰਾਂ ਨੂੰ ਸਟਾਕਸ ਜਾਂ ਇਕਵਿਟੀਜ਼ ਆਖਦੇ ਹਨ। ਇੱਕ ਸਟਾਕ ਖ਼ਰੀਦ ਕੇ ਤੁਸੀਂ ਉਸ ਕੰਪਨੀ ਦੇ ਅੰਸ਼ਕ ਮਾਲਕ ਬਣ ਜਾਂਦੇ ਹੋ। ਸਟਾਕ ਦੀਆਂ ਮੁੱਖ ਗੱਲਾਂ ਯਾਦ ਰੱਖਣ ਵਾਲੀ ਮੁੱਖ ਗੱਲ ਇਹ ਹੈ ਕਿ ਇੱਕ ਸਟਾਕ ਦਾ ਮੁਨਾਫ਼ਾ ਦੋ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ – ਡਿਵੀਡੈਂਡਜ਼ ਅਤੇ ਪੂੰਜੀ ਮੁਨਾਫ਼ੇ। ਡਿਵੀਡੈਂਡਜ਼ ਕੰਪਨੀ ਦੇ ਮੁਨਾਫ਼ਿਆਂ ਦਾ ਇੱਕ ਹਿੱਸਾ (ਲਾਭ-ਅੰਸ਼) ਹੁੰਦੇ ਹਨ, ਜੋ ਪ੍ਰੋਤਸਾਹਨ (ਇਨਸੈਂਟਿਵ) ਵਜੋਂ ਨਿਵੇਸ਼ਕਾਂ ਨੂੰ ਵਾਪਸ ਕੀਤੇ ਜਾਂਦੇ ਹਨ, ਤਾਂ ਜੋ ਉਹ ਆਪਣਾ ਧਨ ਉਥੇ ਹੀ ਲਾਈ ਰੱਖਣ। ਵੱਡੀਆਂ, ਸਥਾਪਤ ਕੰਪਨੀਆਂ ਅਕਸਰ ਨਿਵੇਸ਼ਕਾਂ ਨੂੰ ਇਹ ਲਾਭ-ਅੰਸ਼ ਭਾਵ ਡਿਵੀਡੈਂਡਜ਼ ਅਦਾ ਕਰਦੀਆਂ ਹਨ। ਜੇ ਕੰਪਨੀ ਦਾ ਕੋਈ ਨਾਟਕੀ ਵਿਕਾਸ ਨਾ ਵੀ ਹੋ ਰਿਹਾ ਹੋਵੇ, ਤਦ ਵੀ ਇਹ ਡਿਵੀਡੈਂਡਜ਼ ਆਮਦਨ ਦੀ ਪੇਸ਼ਕਸ਼ ਕਰਦੇ ਹਨ; ਅਤੇ ਉਹ ਟੈਕਸ ਮੰਤਵਾਂ ਲਈ ਤੁਹਾਡੇ ਮੌਜੂਦਾ ਸਾਲ ਦੀ ਆਮਦਨ ਵਿੱਚ ਜੁੜਦੇ ਹਨ। ਦੂਜੇ ਪਾਸੇ, ਪੂੰਜੀ ਮੁਨਾਫ਼ੇ ਵਧਦੇ ਹਨ, ਜਦੋਂ ਕਿਸੇ ਸਟਾਕ ਦੀ ਕੀਮਤ ਉਸ ਦੀ ਖ਼ਰੀਦ ਕੀਮਤ ਤੋਂ ਵਧਦੀ ਹੈ। ਇੱਥੇ ਖ਼ੁਸ਼ਖ਼ਬਰੀ ਇਹ ਹੈ ਕਿ ਉਨ੍ਹਾਂ ਪੂੰਜੀ ਮੁਨਾਫ਼ਿਆਂ ਉਤੇ ਉਦੋਂ ਤੱਕ ਕੋਈ ਆਮਦਨ ਟੈਕਸ ਨਹੀਂ ਲਗਦਾ, ਜਦੋਂ ਤੱਕ ਕਿ ਤੁਸੀਂ ਆਪਣੇ ਸ਼ੇਅਰ ਵੇਚ ਨਹੀਂ ਦਿੰਦੇ। ਸਟਾਕਸ ਦੀ ਚੋਣ ਕਿਵੇਂ ਕੀਤੀ ਜਾਵੇ ਆਮ ਤੌਰ ਉਤੇ, ਜਦੋਂ ਕਿਸੇ ਕੰਪਨੀ ਦੀਆਂ ਆਮਦਨਾਂ ਵਿੱਚ ਵਾਧਾ ਹੁੰਦਾ ਹੈ, ਉਸ ਦੇ ਸਟਾਕ ਦੀ ਕੀਮਤ ਵੀ ਵਧਦੀ ਹੈ। ਇੱਕ ਨਿਵੇਸ਼ਕ ਵਜੋਂ, ਤੁਸੀਂ ਉਸ ਉਹ ਦੌਲਤ ਸਾਂਝੀ ਕਰਦੇ ਹੋ ਕਿਉਂਕਿ ਤੁਸੀਂ ਉਹ ਸਟਾਕ ਜਾਂ ਤਾਂ ਉਸ ਦੀ ਖ਼ਰੀਦ ਕੀਮਤ ਨਾਲੋਂ ਉਚੇਰੀ ਕੀਮਤ ਉਤੇ ਵੇਚ ਸਕਦੇ ਹੋ, ਜਾਂ ਤੁਸੀਂ ਉਸ ਨੂੰ ਆਪਣੇ ਕੋਲ ਉਸ ਆਸ ਨਾਲ ਰੱਖ ਸਕਦੇ ਹੋ ਕਿ ਉਸ ਦੀ ਕੀਮਤ ਵਿੱਚ ਵਾਧਾ ਜਾਰੀ ਰਹੇਗਾ। ਇਸ ਦੇ ਉਲਟ ਵੀ ਸੱਚਾਈ ਹੈ: ਜਿਵੇਂ ਆਮਦਨ ਘਟਦੀ ਹੈ, ਇੱਕ ਸਟਾਕ ਦੀ ਕੀਮਤ ਵੀ ਡਿੱਗਣ ਦੀ ਸੰਭਾਵਨਾ ਹੁੰਦੀ ਹੈ। ਉਸ ਮਾਮਲੇ ਵਿੱਚ, ਤੁਸੀਂ ਉਹ ਦਰਦ ਵੀ ਸਾਂਝਾ ਕਰਦੇ ਹੋ। ਨਿਵੇਸ਼ ਇਹ ਯਕੀਨੀ ਬਣਾਉਣ ਲਈ ਅਨੇਕਾਂ ਨੀਤੀਆਂ ਵਰਤਦੇ ਹਨ ਕਿ ਜਿਹੜੇ ਸਟਾਕਸ ਦੀ ਚੋਣ ਉਹ ਕਰਦੇ ਹਨ, ਉਨ੍ਹਾਂ ਦੀ ਕੀਮਤ ਵਿੱਚ ਵਾਧਾ ਹੀ ਹੋਵੇਗਾ। ਉਹ ਆਮਦਨਾਂ, ਮੁਨਾਫ਼ਿਆਂ ਅਤੇ ਵਿੱਤੀ ਸਿਹਤ ਦੇ ਹੋਰ ਕਦਮਾਂ ਦੇ ਨਾਲ-ਨਾਲ ਉਸ ਕੰਪਨੀ ਦੀਆਂ ਵਿਕਾਸ ਸੰਭਾਵਨਾਵਾਂ ਤੇ ਉਦਯੋਗ ਦੀਆਂ ਬਾਜ਼ਾਰ ਸਥਿਤੀਆਂ ਤੇ ਸਮੁੱਚੀ ਅਰਥ ਵਿਵਸਥਾ ਦਾ ਮੁਲੰਕਣ ਕਰ ਦੇ ਹਨ। ਮੁੱਖ ਗੱਲ, ਇਹੋ ਹੈ ਕਿ ਸਟਾਕ ਚੁਣਨ ਲਈ ਕੋਈ ਵੀ ਠੋਸ ਨੀਤੀ ਮੌਜੂਦ ਨਹੀਂ ਹੈ। ਇਕਵਿਟੀ ਨਿਵੇਸ਼ ਦੀ ਚੋਣ ਕਰਨ ਵਿੱਚ ਅਰੰਭ ਤੋਂ ਹੀ ਕੁੱਝ ਨਾ ਕੁੱਝ ਖ਼ਤਰਾ ਤਾਂ ਰਹਿੰਦਾ ਹੀ ਹੈ। ਭਾਵ, ਤੁਹਾਡੇ ਨਿਵੇਸ਼ ਉਤੇ ਉਚੇਰੇ ਮੁਨਾਫ਼ੇ ਦੀ ਸੰਭਾਵਨਾ ਵੀ ਰਹਿੰਦੀ ਹੈ; ਇਸੇ ਲਈ ਧਨ ਬਣਾਉਣ ਹਿਤ ਸਟਾਕਸ ਦੀ ਵਰਤੋਂ ਲੰਮੇ ਸਮੇਂ ਤੋਂ ਕੀਤੀ ਜਾਂਦੀ ਰਹੀ ਹੈ। ਸਟਾਫ਼ Save Stroke 1 Print Group 8 Share LI logo