ਆਮ ਨਿਵੇਸ਼ ਗ਼ਲਤੀਆਂ ਤੋਂ ਬਚੋ

By ਅਲ ਅਤੇ ਮਾਰਕ ਰੋਜ਼ੇਨ | September 11, 2014 | Last updated on September 11, 2014
1 min read

ਨਿਵੇਸ਼ (ਇਨਵੈਸਟਮੈਂਟ) ਗ਼ਲਤੀਆਂ ਹਰੇਕ ਤੋਂ ਹੁੰਦੀਆਂ ਹਨ। ਇਹ ਸੱਤ ਸਭ ਤੋਂ ਵੱਧ ਹੋਣ ਵਾਲੀਆਂ ਗ਼ਲਤੀਆਂ ਹਨ, ਜਿਨ੍ਹਾਂ ਤੋਂ ਬਚਣਾ ਹੈ:

1. ਕਿਸੇ ਕਹਾਣੀ ਉਤੇ ਭਰੋਸਾ ਕਰ ਲੈਣਾ

ਜੇ ਤੁਸੀਂ ਕਿਸੇ ਕੰਪਨੀ, ਜਾਂ ਉਸ ਦੇ ਉਤਪਾਦ ਪਿਛਲੀ ਕਹਾਣੀ ਉਤੇ ਭਰੋਸਾ ਕਰ ਲੈਂਦੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਕੁੱਝ ਬੁਨਿਆਦੀ ਗ਼ਲਤੀਆਂ, ਮਾੜੀਆਂ ਬਾਜ਼ਾਰ ਸਥਿਤੀਆਂ ਜਾਂ ਸਟਾਕ ਦੀ ਵਧੇਰੇ ਕੀਮਤ ਦਾ ਪਤਾ ਹੀ ਨਾ ਲੱਗੇ। ਮਾਰਕਿਟਿੰਗ ਮਾਹਿਰ ਇਸ ਗੱਲ ’ਤੇ ਸਹਿਮਤ ਹਨ ਕਿ ਵਧੀਆ ਵਿਕਰੀ ਕਹਾਣੀ ਸੁਣਾ ਕੇ ਹੀ ਕੀਤੀ ਜਾ ਸਕਦੀ ਹੈ, ਕੋਈ ਸੰਖਿਆਵਾਂ ਤੇ ਤੱਥ ਦੱਸ ਕੇ ਨਹੀਂ। ਸਿੱਧੇ-ਸਾਦੇ ਤੱਥਾਂ ਦੇ ਮੁਕਾਬਲੇ ਕਹਾਣੀਆਂ ਕਿਸੇ ਵੀ ਵਿਅਕਤੀ ਨੂੰ ਭਾਵਨਾਤਮਕ ਤੌਰ ਉਤੇ ਵਧੇਰੇ ਮਜ਼ਬੂਤੀ ਨਾਲ ਟੁੰਬਦੀਆਂ ਹਨ।

2. ਗੱਲਾਂ ਉਤੇ ਭਰੋਸਾ ਕਰਨਾ ਇਸ ਵਾਰ ਵੱਖਰੀ ਕਿਸਮ ਦਾ ਹੈ

ਨਿਵੇਸ਼ ਦੀ ਦੁਨੀਆਂ ਵਿੱਚ ਕੁੱਝ ਨਵੇਂ ਜਾਂ ਕਿਸੇ ਵੱਖਰੀ ਚੀਜ਼ ਉਤੇ ਭਰੋਸਾ ਕਰ ਲੈਣ ਨਾਲ ਤੁਸੀਂ ਮੁਸੀਬਤ ਵਿੱਚ ਫਸ ਸਕਦੇ ਹੋ। ਕੇਵਲ ਇਹੋ ਸੋਚੋ ਇਸ ਵਿੱਚ ਕੁੱਝ ਵੀ ਵੱਖ ਨਹੀਂ ਹੈ। ਸਫ਼ਲ ਨਿਵੇਸ਼ ਦੀਆਂ ਅਜੀਬ ਗੱਲਾਂ ਕਦੇ ਨਹੀਂ ਬਦਲਦੀਆਂ। ਦਹਾਕਾ ਭਾਵੇਂ ਕੋਈ ਵੀ ਹੋਵੇ, ਕੇਵਲ ਕੁੱਝ ਨਿਸ਼ਚਤ ਪ੍ਰਤੀਸ਼ਤ ਨਿਵੇਸ਼ ਹੀ ਬਾਕੀਆਂ ਨਾਲੋਂ ਵਧੀਆ ਹੁੰਦੇ ਹਨ। ਕਿਸੇ ਸਮਾਰਕ ਵਰਗੀਆਂ ਤਬਦੀਲੀਆਂ ਜੀਵਨ ਵਿੱਚ ਕਦੇ ਇੱਕ-ਅੱਧ ਵਾਰ ਹੀ ਵਾਪਰਦੀਆਂ ਹਨ, ਰਾਤੋ-ਰਾਤ ਨਹੀਂ।

ਇਸੇ ਲਈ ਪਹਿਲਾਂ ਤੋਂ ਪਰਖੇ ਅਤੇ ਸੱਚੇ ਨਿਵੇਸ਼ ਨਾਲ ਹੀ ਜੁੜੇ ਰਹੋ। ਹਾਲੇ ਤੱਕ ਕਿਸੇ ਨੇ ਵੀ ਨਵੇਂ ਨਿਵੇਸ਼ਾਂ ਨਾਲ ਕੋਈ ਮਾਅਰਕਾ ਨਹੀਂ ਮਾਰਿਆ, ਖ਼ਾਸ ਕਰ ਕੇ ਜਿਸ ਵਿਚੋਂ ਵਿੱਤੀ ਹਵਾੜ ਆਉਂਦੀ ਹੋਵੇ।

3. ਚੰਗੇ ਵਿਚਾਰਾਂ ਨੂੰ ਚੰਗੇ ਨਿਵੇਸ਼ਾਂ ਨਾਲ ਰਲ਼-ਗੱਡ ਕਰ ਦੇਣਾ

ਕੁੱਝ ਵਾਰ ਲੋਕ ਕਿਸੇ ਉਤਪਾਦ ਜਾਂ ਸੇਵਾ ਨੂੰ ਵਰਤ ਲੈਣਗੇ – ਸੋਸ਼ਲ ਮੀਡੀਆ ਜਾਂ ਆੱਨਲਾਈਨ ਗੇਮਿੰਗ ਬਾਰੇ ਸੋਚੋ – ਅਤੇ ਤੁਰੰਤ ਉਸ ਨੂੰ ਇੰਝ ਜਤਾਉਣਗੇ ਕਿ ਇਸ ਵਿੱਚ ਧਨ ਨਿਵੇਸ਼ ਕਰਨ ਦਾ ਮੌਕਾ ਤਾਂ ਕਦੇ ਖੁੰਝਾਉਣਾ ਹੀ ਨਹੀਂ ਚਾਹੀਦਾ। ਪਹਿਲੀ ਗ਼ਲਤੀ ਤਾਂ ਆਮ ਤੌਰ ਉਤੇ ਅਜਿਹੀ ਮਾਨਤਾ ਹੁੰਦੀ ਹੈ ਕਿ ਇਸ ਗੇਮ ਦਾ ਪਤਾ ਸਭ ਤੋਂ ਪਹਿਲੀ ਵਾਰ ਉਨ੍ਹਾਂ ਨੂੰ ਹੀ ਲੱਗਾ ਹੈ ਅਤੇ ਬਾਕੀ ਜਨਤਾ ਇੱਥੇ ਆਪਣਾ ਧਨ ਲਾਉਣ ਤੋਂ ਖੁੰਝ ਗਈ ਹੈ। ਅਗਲੀ ਗ਼ਲਤੀ ਹੁੰਦੀ ਹੈ, ਆਪਣੀ ਵਧੇਰੇ ਹਰਮਨਪਿਆਰਤਾ ਦੀਆਂ ਕੁੱਝ ਵਧੇਰੇ ਹੀ ਆਸਾਂ ਰੱਖ ਲੈਣਾ। ਤੀਜੀ ਗ਼ਲਤੀ ਇਹ ਸਮਝਣ ਲੈਣਾ ਕਿ ਉਸ ਉਤਪਾਦ ਨੂੰ ਤਾਂ ਬਹੁਤ ਜ਼ਿਆਦਾ ਲੋਕ ਵਰਤ ਰਹੇ ਹਨ, ਇਸ ਲਈ ਕੁਦਰਤੀ ਤੌਰ ਉਤੇ ਮੁਨਾਫ਼ਾ ਤਾਂ ਹੋਵੇਗਾ ਹੀ। ਅੰਤ ’ਚ ਮੁਨਾਫ਼ਾਯੋਗਤਾ ਵੀ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਇਹ ਨਿਵੇਸ਼ ਵਧੇਰੇ ਆਕਰਸ਼ਕ ਹੈ, ਜੇ ਸ਼ੇਅਰਾਂ ਦੀਆਂ ਕੀਮਤਾਂ ਹੀ ਬਹੁਤ ਜ਼ਿਆਦਾ ਰੱਖੀਆਂ ਗਈਆਂ ਹਨ।

ਕਿੰਨੇ ਕੁ ਨਿਵੇਸ਼ਕ ਕੇਵਲ ਇਸ ਲਈ ਲੰਮਾ ਸਮਾਂ ਬਲੈਕਬੇਰੀ (BlackBerry) ਨਾਲ ਜੁੜੇ ਰਹੇ ਕਿ ਉਹ ਇਸ ਉਤਪਾਦ ਨੂੰ ਪਿਆਰ ਕਰਦੇ ਸਨ, ਅਤੇ ਉਨ੍ਹਾਂ ਨੂੰ ਇਸ ਤੱਥ ਦਾ ਪਤਾ ਹੀ ਨਾ ਚੱਲਿਆ ਕਿ ਉਨ੍ਹਾਂ ਦੀ ਗਿਣਤੀ ਘਟਦੀ ਹੀ ਜਾ ਰਹੀ ਹੈ? ਇਹ ਉਲਟਾ ਵੀ ਹੁੰਦਾ ਹੈ। ਕਿਸੇ ਸਟਾਕ ਤੋਂ ਕੇਵਲ ਇਸ ਕਰ ਕੇ ਵੀ ਦੂਰ ਨਾ ਰਹੋ ਕਿਉਂਕਿ ਉਹ ਉਤਪਾਦ ਜਾਂ ਕੰਪਨੀ ਤੁਹਾਨੂੰ ਪਸੰਦ ਨਹੀਂ ਹੈ। ਕੀ ਤੁਸੀਂ ਵਾਲ-ਮਾਰਟ (Wal-Mart) ਨੂੰ ਨਫ਼ਰਤ ਕਰਦੇ ਹੋ? ਬਹੁਤ ਮਾੜੀ ਗੱਲ ਹੈ, ਕਿਉਂਕਿ ਤਿੰਨ ਸਾਲਾਂ ਦੇ ਸਮੇਂ ਦੌਰਾਨ ਇਹ ਕੰਪਨੀ 50 ਪ੍ਰਤੀਸ਼ਤ ਪ੍ਰਫ਼ੁੱਲਤ ਹੋਈ ਹੈ।

4. ਵਧੇਰੇ ਪ੍ਰਾਪਤੀਆਂ ਲਈ ਪੁੱਜਣਾ

ਕੇਵਲ ਕੁੱਝ ਮੁਨਾਫ਼ੇ ਦੇ ਵਾਧੂ ਅੰਕ ਹਾਸਲ ਕਰਨ ਦੇ ਪ੍ਰਭਾਵ ਅਧੀਨ ਆ ਕੇ ਜੋਖਮਪੂਰਨ ਨਿਵੇਸ਼ ਨਾ ਕਰੋ। ਇਸ ਬਾਜ਼ਾਰ ਵਿੱਚ ਜੇ ਕੋਈ 7 ਪ੍ਰਤੀਸ਼ਤ ਤੋਂ ਵੱਧ ਮੁਨਾਫ਼ੇ ਦੀ ਗੱਲ ਕਰਦਾ ਹੈ, ਤਾਂ ਉਹ ਚੇਤਾਵਨੀ ਦਾ ਚਿੰਨ੍ਹ ਹੋ ਸਕਦਾ ਹੈ। ਇੱਕ ਸਾਲ ’ਚ ਹਾਸਲ ਕੀਤੇ ਕੇਵਲ ਕੁੱਝ ਵਾਧੂ ਅੰਕ ਇੱਕ ਪੂੰਜੀ ਨੁਕਸਾਨ ਹੋਣ ਨਾਲ ਮਿੰਟਾਂ ਵਿੱਚ ਹੀ ਅਲੋਪ ਹੋ ਸਕਦੇ ਹਨ।

5. ਦੁੱਗਣਾ ਕਰਨਾ

ਕਿਸੇ ਖ਼ਾਸ ਨਿਵੇਸ਼ ਨੂੰ ਉਦੋਂ ਦੁੱਗਣਾ ਕਰ ਦੇਣਾ, ਜਦੋਂ ਤੁਸੀਂ ਉਸ ਨੂੰ ਖ਼ਤਮ ਕਰਨ ਦਾ ਇਰਾਦਾ ਕਰ ਚੁੱਕੇ ਹੋ। ਜਦੋਂ ਕੋਈ ਸਟਾਕ ਕਿਸੇ ਮਾੜੀ ਖ਼ਬਰ ਕਾਰਣ ਪ੍ਰਭਾਵਿਤ ਹੁੰਦਾ ਹੈ, ਤਾਂ ਤੁਹਾਡੇ ਕੋਲ ਦੋ ਰਾਹ ਹੁੰਦੇ ਹਨ: ਉਹ ਨਾਮ ਵੇਚ ਦੇਵੋ ਕਿਉਂਕਿ ਹੋ ਸਕਦਾ ਹੈ ਕਿ ਹੋਰ ਮਾੜੀਆਂ ਖ਼ਬਰਾਂ ਆ ਰਹੀਆਂ ਹੋਣ, ਜਾਂ ਆਪਣੇ ਸ਼ੇਅਰਾਂ ਦੀ ਗਿਣਤੀ ਦੁੱਗਣੀ ਕਰ ਦਿਓ, ਤਾਂ ਜੋ ਜੇ ਕਿਤੇ ਅੱਧ ਵਿੱਚ ਜਾ ਕੇ ਉਹ ਮੁੜ ਉਛਾਲ਼ਾ ਮਾਰ ਜਾਵੇ ਤਾਂ ਨਿਵੇਸ਼ ਮੁੜ ਸਾਵਾਂ ਹੋ ਜਾਵੇ।

ਇੱਥੇ ਸ਼ੁੱਧ ਮਨੋਵਿਗਿਆਨ ਕੰਮ ਕਰਦਾ ਹੈ। ਅਜਿਹੀ ਸਥਿਤੀ ਵਿੱਚ ਦੁੱਗਣਾ ਕਰਨ ਨਾਲੋਂ ਨਿਵੇਸ਼ ਦਾ ਕੋਈ ਬਿਹਤਰ ਵਿਕਲਪ ਚੁਣ ਲੈਣਾ ਹੀ ਠੀਕ ਰਹਿੰਦਾ ਹੈ।

6. ਘੱਟ ਮਿਆਦ ਉਤੇ ਧਿਆਨ ਕੇਂਦ੍ਰਿਤ ਕਰਨਾ

ਘੱਟ ਮਿਆਦ ਉਤੇ ਧਿਆਨ ਕੇਂਦ੍ਰਿਤ ਕਰਨ ਦੇ ਬਹੁਤ ਸਾਰੇ ਕਾਰਣ ਹਨ। ਨਿਵੇਸ਼ ਬਾਰੇ ਜ਼ਿਆਦਾਤਰ ਖੋਜ 12 ਮਹੀਨਿਆਂ ਦੀ ਕਿਸੇ ਯੋਜਨਾ ਲਈ ਹੁੰਦੀ ਹੈ ਅਤੇ ਪੋਰਟਫ਼ੋਲੀਓ ਕਾਰਗੁਜ਼ਾਰੀ ਜੇ ਮਾਸਿਕ ਨਹੀਂ ਤਾਂ ਤਿਮਾਹੀ ਆਧਾਰ ’ਤੇ ਗਿਣੀ ਜਾਂਦੀ ਹੈ। ਇਹ ਕਹਿਣਾ ਵਾਜਬ ਹੋਵੇਗਾ ਕਿ ਇਸੇ ਕਾਰਣ ਕਰ ਕੇ ਸਹੀ ਸਮੇਂ ਦੀ ਚੋਣ ਨਾਲ ਹੀ ਨਿਵੇਸ਼ ਦੀ ਅੱਧੀ ਚੁਣੌਤੀ ਹੱਲ ਹੋ ਜਾਂਦੀ ਹੈ। ਫਿਰ ਵੀ, ਕੁੱਝ ਵਾਰ ਮਿਆਰੀ ਸਟਾਕ ਵੀ ਵਿਭਿੰਨ ਕਾਰਣਾਂ ਕਰ ਕੇ ਬਾਜ਼ਾਰ ਵਿੱਚ ਢਹਿ-ਢੇਰੀ ਹੋ ਕੇ ਰਹਿ ਜਾਂਦੇ ਹਨ। ਤੁਹਾਨੂੰ ਕੇਵਲ ਸਬਰ ਨਾਲ ਅੱਗੇ ਵਧਣ ਦੀ ਲੋੜ ਹੁੰਦੀ ਹੈ।

7. ਜੇਤੂਆਂ ਨਾਲ ਲੰਮਾ ਸਮਾਂ ਰਹਿਣਾ

ਜੇਤੂ ਮੁਨਾਫ਼ੇ ਵਾਲੇ ਸਟਾਕਸ ਨਾਲ ਲੰਮਾ ਸਮਾਂ ਰਹਿਣਾ ਵੀ ਓਨਾ ਹੀ ਮਹਿੰਗਾ ਪੈ ਸਕਦਾ ਹੈ, ਜਿੰਨਾ ਕਿ ਨੁਕਸਾਨ ਵਾਲੇ ਸਟਾਕਸ ਨਾਲ ਜੁੜੇ ਰਹਿਣਾ। ਕਿਸੇ ਵੱਡੇ ਕਾਗਜ਼ੀ ਮੁਨਾਫ਼ੇ ਦੇ ਨੁਕਸਾਨ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇਹੋ ਹੈ ਕਿ ਜਦੋਂ ਉਹ ਉਛਾਲ ਵਿੱਚ ਹੋਵੇ, ਉਦੋਂ ਹੌਲੀ-ਹੌਲੀ ਉਸ ਨੂੰ ਵੇਚ ਦਿੱਤਾ ਜਾਵੇ। ਮੁਨਾਫ਼ੇ ਬੁਕਿੰਗ ਕਰਨ ਵਿਰੁੱਧ ਦਲੀਲ ਦੇਣੀ ਔਖੀ ਹੈ, ਪਰ ਮਨੋਵਿਗਿਆਨਕ ਪਕੜ ਮਜ਼ਬੂਤ ਹੋ ਸਕਦੀ ਹੈ। ਜੇਤੂ ਸਟਾਕਸ ਦਾ ਇੱਕ ਅਨੁਪਾਤ ਵੇਚਣ ਦੀ ਇੱਕ ਨਿਸ਼ਚਤ ਪਹੁੰਚ ਕੁੱਝ ਨਿਸ਼ਚਤ ਪੱਧਰਾਂ ਉਤੇ ਇਸ ਨਿਵੇਸ਼ ਗ਼ਲਤੀ ਤੋਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ।

ਨਿਵੇਸ਼ ਵਿੱਚ ਇਹ ਨੇਮ ਚੇਤੇ ਰੱਖੋ। ਭਾਵਨਾਵਾਂ ਮੁਤਾਬਕ ਚੱਲਣਾ ਜੂਏਬਾਜ਼ੀ ਹੈ।

ਡਾ. ਅਲ ਰੋਜ਼ੇਨ, FCA, FCMA, FCPA, CFE, CIP (ਐਫ਼.ਸੀ.ਏ., ਐਫ਼.ਸੀ.ਐਮ.ਏ., ਐਫ਼.ਸੀ.ਪੀ.ਏ., ਸੀ.ਐਫ਼.ਈ., ਸੀ.ਆਈ.ਪੀ.) ਅਤੇ ਮਾਰਕ ਰੋਜ਼ੇਨ MBA, CFA, CFE (ਐਮ.ਬੀ.ਏ., ਸੀ.ਐਫ਼.ਏ., ਸੀ.ਐਫ਼.ਈ.) Accountability Research Corp. (ਅਕਾਊਂਟੇਬਿਲਿਟੀ ਰੀਸਰਚ ਕਾਰਪੋਰੇਸ਼ਨ) ਚਲਾਉਂਦੇ ਹਨ, ਤੇ ਸਮੁੱਚੇ ਕੈਨੇਡਾ ਵਿੱਚ ਨਿਵੇਸ਼ ਸਲਾਹਕਾਰਾਂ ਨੂੰ ਸੁਤੰਤਰ ਇਕਵਿਟੀ ਖੋਜ ਪ੍ਰਦਾਨ ਕਰਦੇ ਹਨ।

ਅਲ ਅਤੇ ਮਾਰਕ ਰੋਜ਼ੇਨ