ਲਾਭਪਾਤਰੀਆਂ ਦਾ ਨਾਮ ਦੇਣ ਤੋਂ ਪਹਿਲਾਂ ਧਿਆਨਪੂਰਬਕ ਵਿਚਾਰ ਕਰੋ

By ਵਿਲਮੌਟ ਜਾਰਜ | November 24, 2013 | Last updated on November 24, 2013
1 min read

ਇੱਕ ਵਸੀਅਤ ਅਸਲ ਵਿੱਚ ਸਾਧਾਰਣ ਹੁੰਦੀ ਹੈ: ਇਹ ਤੁਹਾਡੇ ਵਾਰਸਾਂ ਨੂੰ ਕੇਵਲ ਇਹੋ ਦਸਦੀ ਹੈ ਕਿ ਤੁਹਾਡੀ ਜ਼ਮੀਨ-ਜਾਇਦਾਦ ਵਿਚੋਂ ਕਿਸ ਨੂੰ ਕੀ ਮਿਲੇਗਾ। ਬੇਸ਼ਕ, ਕਾਨੂੰਨੀ ਭਾਸ਼ਾ ਗੁੰਝਲਦਾਰ ਹੁੰਦੀ ਹੈ। ਪਰ ਲਾਭਪਾਤਰੀਆਂ ਨੂੰ ਮਨੋਨੀਤ ਕਰਨਾ, ਕੇਕ ਦੇ ਇੱਕ ਟੁਕੜੇ ਵਾਂਗ ਹੀ ਹੁੰਦਾ ਹੈ। ਤੁਹਾਨੂੰ ਬੱਸ ਇਹ ਕਰਨਾ ਹੁੰਦਾ ਹੈ…

ਕੇਵਲ ਇੱਕ ਮਿੰਟ ਠਹਿਰੋ। ਤੁਸੀਂ ਇਹ ਨਹੀਂ ਜਾਣਦੇ ਕਿ ਲਾਭਪਾਤਰੀ ਨੂੰ ਮਨੋਨੀਤ ਕਰਨ ਨਾਲ ਤੁਹਾਡੀ ਜ਼ਮੀਨ-ਜਾਇਦਾਦ – ਅਤੇ ਤੁਹਾਡੇ ਵਾਰਸਾਂ ਉਤੇ ਵਾਧੂ ਖ਼ਰਚੇ ਪੈ ਸਕਦੇ ਹਨ।

ਅਸਲ ਤੱਥ ਇਹੋ ਹੈ ਕਿ ਲਾਭਪਾਤਰੀਆਂ ਨੂੰ ਮਨੋਨੀਤ ਕਰਨਾ ਕੋਈ ਸਿੱਧ-ਪੱਧਰਾ ਕੰਮ ਨਹੀਂ ਹੈ। ਅਤੇ ਜੇ ਤੁਸੀਂ ਇਸ ਗੱਲ ਦਾ ਸਹੀ ਤਰੀਕੇ ਖ਼ਿਆਲ ਨਹੀਂ ਰਖਦੇ, ਤਾਂ ਹੋ ਸਕਦਾ ਹੈ ਕਿ ਇੰਝ ਕਈ ਤਰ੍ਹਾਂ ਦੇ ਅਣਚਾਹੇ ਕਾਨੂੰਨੀ, ਵਿੱਤੀ ਤੇ ਨਿਜੀ ਨਤੀਜੇ ਭੁਗਤਣੇ ਪੈਣ।

ਸਭ ਤੋਂ ਪਹਿਲੀ ਗੱਲ, ਮਨੌਤਾਂ ਜਾਂ ਮਾਨਤਾਵਾਂ ਨਾ ਰੱਖੋ। ਇਸ ਦੀ ਥਾਂ ਕੁੱਝ ਸਮਾਂ ਇਸ ਗੱਲ ਉਤੇ ਵਿਚਾਰ ਕਰੋ ਕਿ ਲਾਭਪਾਤਰੀ ਨੂੰ ਮਨੋਨੀਤ ਕਰਨ ਨਾਲ ਕਿਹੜੀਆਂ ਆਮ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਇਸ ਲਈ ਜਦੋਂ ਵੀ ਤੁਸੀਂ ਇਹ ਫ਼ੈਸਲਾ ਕਰੋ ਕਿ ਕਿਸ ਲਈ ਕੀ ਛੱਡ ਕੇ ਜਾਣਾ ਹੈ, ਤਾਂ ਉਸ ਨਾਲ ਜ਼ਮੀਨ-ਜਾਇਦਾਦ ਦੀ ਯੋਜਨਾਬੰਦੀ ਨੂੰ ਕੋਈ ਨੁਕਸਾਨ ਨਹੀਂ ਪੁੱਜਣਾ ਚਾਹੀਦਾ।

ਇੱਕ ਚੰਗਾ ਵਿਚਾਰ

ਬਹੁਤੀ ਵਾਰ ਲਾਭਪਾਤਰੀਆਂ ਨੂੰ ਚੰਗੀ ਮਨਸ਼ਾ ਨਾਲ ਹੀ ਮਨੋਨੀਤ ਕੀਤਾ ਜਾਂਦਾ ਹੈ: ਇੱਕ ਸੰਪਤੀ ਨੂੰ ਹਰ ਸੰਭਵ ਹੱਦ ਤੱਕ ਸਾਧਾਰਣ ਬਣਾਉਣ ਦੀ ਇੱਛਾ; ਦੇਹਾਂਤ ਉਤੇ ਪ੍ਰੋਬੇਟ ਫ਼ੀਸ ਨੂੰ ਘਟਾਉਣ ਦਾ ਜਤਨ; ਜਾਂ ਬੱਚਿਆਂ ਵਿੱਚ ਜਾਇਦਾਦ ਬਰਾਬਰ ਵੰਡਣ ਦੀ ਇੱਛਾ।

ਇਹ ਨਿਸ਼ਾਨੇ ਹਾਸਲ ਕਰਨ ਲਈ, ਬਹੁਤੇ ਲੋਕ ਜ਼ਮੀਨ-ਜਾਇਦਾਦ ਦੀ ਯੋਜਨਾਬੰਦੀ ਬਾਰੇ ਦੋ ਅਜ਼ਮਾਈਆਂ ਤੇ ਸੱਚੀਆਂ ਨੀਤੀਆਂ ਉਤੇ ਭਰੋਸਾ ਕਰਦੇ ਹਨ:

(ੳ) ਸੰਪਤੀਆਂ ਨਾਲ ਲਾਭਪਾਤਰੀਆਂ ਦਾ ਸਿੱਧਾ ਨਾਮ ਦੇਣਾ, ਜਿਸ ਦੀ ਮਨਜ਼ੂਰੀ ਦੇਣੀ ਹੋਵੇ। ਬਹੁਤੇ ਸੂਬਿਆਂ ਵਿੱਚ, ਆਰ.ਆਰ.ਐਸ.ਪੀਜ਼, ਆਰ.ਆਰ.ਆਈ.ਆਈ.ਐਫ਼ਸ, ਸਾਲਾਨਾ ਤਨਖ਼ਾਹਾਂ (ਐਨੂਇਟੀਜ਼), ਜੀਵਨ ਬਾਮੀ ਪਾਲਿਸੀਜ਼ ਅਤੇ ਕੁੱਝ ਹੋਰ ਸੰਪਤੀਆਂ ਲਈ ਲਾਭਪਾਤਰੀਆਂ ਦੇ ਸਿੱਧੇ ਨਾਮ ਲਿਖੋ। (ਕਿਊਬੇਕ ਮਾਮਲਾ ਵੱਖਰਾ ਹੁੰਦਾ ਹੈ – ਜਿੱਥੇ ਆਰ.ਆਰ.ਐਸ.ਪੀਜ਼, ਆਰ.ਆਰ.ਆਈ.ਐਫ਼ਸ ਤੇ ਅਜਿਹੀਆਂ ਹੋਰ ਸਮਾਨ ਸੰਪਤੀਆਂ ਲਈ ਨਾਮ/ਮਨੋਨੀਤਾਂ ਜ਼ਰੂਰ ਹੀ ਵਸੀਅਤ ਵਿੱਚ ਕਰਨੀਆਂ ਪੈਂਦੀਆਂ ਹਨ)।

(ਅ) ਵਾਰਸਾਂ ਨਾਲ ਸੰਯੁਕਤ ਤੌਰ ਉਤੇ ਸੰਪਤੀਆਂ ਦੀ ਮਾਲਕੀ ਦੇਣੀ। ਵੱਡੀਆਂ ਸੰਪਤੀਆਂ ਜਿਵੇਂ ਕਿ ਪਰਿਵਾਰਕ ਮਕਾਨ ਜਾਂ ਕਾਟੇਜ ਲਈ ਸਰਵਾਈਵਰਸ਼ਿਪ ਦੇ ਅਧਿਕਾਰ ਨਾਲ ਸਾਂਝੀ ਮਾਲਕੀ ਦੇਣਾ ਇੱਕ ਆਮ ਰਾਹ ਹੈ।

ਆਮ ਤੌਰ ’ਤੇ ਇਹ ਵਧੀਆ ਨੀਤੀਆਂ ਹਨ: ਨਾਮ ਦਿੱਤੇ ਲਾਭਪਾਤਰੀਆਂ ਨੂੰ ਸੰਪਤੀਆਂ ਸਿੱਧੀਆਂ, ਪ੍ਰੋਬੇਟ ਵਿੱਚੋਂ ਲੰਘੇ ਬਗ਼ੈਰ ਹੀ ਚਲੀਆਂ ਜਾਂਦੀਆਂ ਹਨ। ਇਸ ਤਰ੍ਹਾਂ ਨਾ ਕੇਵਲ ਹਜ਼ਾਰ ਡਾਲਰ ਦੀ ਪ੍ਰੋਬੇਟ ਫ਼ੀਸ ਬਚਦੀ ਹੈ, ਸਗੋਂ ਇਸ ਨਾਲ ਜਾਇਦਾਦ-ਵੰਡ ਦੀ ਪ੍ਰਕਿਰਿਆ ਵੀ ਨਾਟਕੀ ਤਰੀਕੇ ਤੇਜ਼ ਰਫ਼ਤਾਰ ਹੋ ਜਾਂਦੀ ਹੈ।

ਅਣਚਾਹੇ ਨਤੀਜੇ

ਸਮੱਸਿਆਵਾਂ ਉਦੋਂ ਵੀ ਪੈਦਾ ਹੁੰਦੀਆਂ ਹਨ, ਜਦੋਂ ਲੋਕ ਇਹ ਨਹੀਂ ਸੋਚਦੇ ਕਿ ਇਹ ਨੀਤੀਆਂ ਤੁਹਾਡੀ ਵਸੀਅਤ ਵਿਚਲੀਆਂ ਇੱਛਾਵਾਂ ਨਾਲ ਕਿਵੇਂ ਟਕਰਾ ਸਕਦੀਆਂ ਹਨ। ਇੱਥੇ ਕੁੱਝ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ:

ਵਸੀਅਤ ਦਾ ਵਿਰੋਧ ਕਰਨਾ – ਬਹੁਤੇ ਮਾਮਲਿਆਂ ਵਿੱਚ, ਆਰ.ਆਰ.ਐਸ.ਪੀਜ਼ ਅਤੇ ਆਰ.ਆਰ.ਆਈ.ਐਫ਼ਸ ਵਿੱਚ ਸਿੱਧੇ ਤੌਰ ਉਤੇ ਲਾਭਪਾਤਰੀਆਂ ਦੇ ਨਾਮ ਅਤੇ ਸਾਂਝੀ ਮਲਕੀਅਤ ਵਜੋਂ ਦਰਸਾਉਂਦੇ ਸਮੇਂ ਤੁਹਾਡੀ ਵਸੀਅਤ ਵਿੱਚ ਇਹ ਮਨੋਨੀਤਾਂ (ਡੈਜ਼ੀਗਨੇਸ਼ਨਜ਼) ਰੱਦ ਹੋ ਜਾਣਗੀਆਂ। ਇਸ ਲਈ, ਜੇ ਤੁਸੀਂ ਆਪਣੇ ਪਹਿਲੇ ਪੁੱਤਰ ਨਾਲ ਆਪਣੇ ਮਕਾਨ ਦੇ ਮਾਲਕ ਹੋ, ਪਰ ਆਪਣੀ ਵਸੀਅਤ ਵਿੱਚ ਤੁਸੀਂ ਆਪਣੇ ਮਕਾਨ ਨੂੰ ਦੋਵੇਂ ਪੁੱਤਰਾਂ ਦੇ ਨਾਮ ਲਵਾ ਜਾਂਦੇ ਹੋ, ਤਾਂ ਤੁਹਾਡੇ ਪਹਿਲੇ ਪੁੱਤਰ ਦੇ ਇੱਕ ਸਾਂਝੇ ਮਾਲਕ ਵਜੋਂ ਦਾਅਵੇ ਨੂੰ ਮਹੱਤਵਪੂਰਣ ਮੰਨ ਕੇ ਤਰਜੀਹ ਦਿੱਤੀ ਜਾਵੇਗੀ।

ਸੰਪਤੀ ਤਬਾਦਲੇ ਚ ਸਮੱਸਿਆਵਾਂ – ਬਹੁਤੇ ਲੋਕ ਇਹ ਮੰਨ ਲੈਂਦੇ ਹਨ ਕਿ ਲਾਭਪਾਤਰੀ ਦੇ ਨਾਮ ਵਸੀਅਤ ਵਿੱਚ ਦੇ ਦੇਣ ਨਾਲ ਸੰਪਤੀਆਂ, ਜਿਵੇਂ ਕਿ ਆਰ.ਆਰ.ਐਸ.ਪੀਜ਼ ਇੱਕ ਵਿੱਤੀ ਸੰਸਥਾਨ ਤੋਂ ਦੂਜੇ ਵਿੱਚ ਚਲੀਆਂ ਜਾਣਗੀਆਂ। ਪਰ ਹਮੇਸ਼ਾ ਅਜਿਹਾ ਨਹੀਂ ਹੁੰਦਾ। ਭੈੜੇ ਤੋਂ ਭੈੜੇ ਮਾਮਲੇ ਵਿੱਚ, ਜੇ ਕੋਈ ਸੰਪਤੀ ਕਿਸੇ ਖ਼ਾਸ ਵਾਰਸ ਨੂੰ ਦੇਣ ਦੀ ਇੱਛਾ ਰੱਖੀ ਗਈ ਸੀ ਪਰ ਉਸ ਨੂੰ ਸਮੁੱਚੀ ਜ਼ਮੀਨ-ਜਾਇਦਾਦ ਵਿਚੋਂ ਦੀ ਗੁਜ਼ਰਨਾ ਪੈ ਸਕਦਾ ਹੈ – ਕਿਉਂਕਿ ਲਾਭਪਾਤਰੀ ਦੀ ਉਹ ਮਨੋਨੀਤ, ਉਸ ਤਬਾਦਲੇ ਤੋਂ ਬਾਅਦ ਕਦੇ ਅਪਡੇਟ ਨਹੀਂ ਕੀਤੀ ਗਈ ਜਾਂ ਸੋਧੀ ਨਹੀਂ ਗਈ।

ਵੱਖ ਹੋਣਾ ਜਾਂ ਤਲਾਕ – ਕਿਸੇ ਜੀਵਨ ਸਾਥੀ ਤੋਂ ਰਸਮੀ ਨਿਖੇੜ ਰਾਹੀਂ ਪਹਿਲਾਂ ਕੀਤੀ ਲਾਭਪਾਤਰੀ ਮਨੋਨੀਤ ਆਪਣੇ-ਆਪ ਹੀ ਰੱਦ ਨਹੀਂ ਹੋ ਜਾਂਦੀ। ਹਰੇਕ ਸੂਬਾ ਇਸ ਮਾਮਲੇ ਨਾਲ ਵੱਖਰੇ ਤਰੀਕੇ ਨਿਪਟਦਾ ਹੈ, ਪਰ ਬਹੁਤੇ ਮਾਮਲਿਆਂ ਵਿੱਚ, ਪਿਛਲੀ ਮਨੋਨੀਤ ਰੱਦ ਕਰਨ ਤੋਂ ਪਹਿਲਾਂ ਇੱਕ ਨਵੀਂ ਲਾਭਪਾਤਰੀ ਮਨੋਨੀਤ ਜ਼ਰੂਰੀ ਕਰਨੀ ਹੋਵੇਗੀ।

ਅਸਮਾਨ ਟੈਕਸ – ਬਹੁਤੇ ਅਧਿਕਾਰ ਖੇਤਰਾਂ ਵਿੱਚ, ਮ੍ਰਿਤਕ ਦੀ ਜ਼ਮੀਨ-ਜਾਇਦਾਦ ਵੱਲ ਖੜ੍ਹੇ ਕਰਜ਼ੇ ਤੇ ਟੈਕਸ ਪਹਿਲਾਂ ਅਦਾ ਕਰਨੇ ਪੈਂਦੇ ਹਨ, ਉਸ ਤੋਂ ਬਾਅਦ ਹੀ ਉਨ੍ਹਾਂ ਸੰਪਤੀਆਂ ਦੀ ਵੰਡ ਕੀਤੀ ਜਾ ਸਕਦੀ ਹੈ; ਇਹ ਲਾਗਤਾਂ ਆਮ ਤੌਰ ਉਤੇ ਉਸ ਜ਼ਮੀਨ-ਜਾਇਦਾਦ ਵਿਚੋਂ ਹੀ ਅਦਾ ਕੀਤੀਆਂ ਜਾਂਦੀਆਂ ਹਨ। ਇਸ ਨਾਲ ਕਿਸੇ ਸੰਪਤੀ ਦੇ ਟੈਕਸ ਬੋਝ ਦੀ ਬਹੁਤ ਜ਼ਿਆਦਾ ਅਨਿਆਂਪੂਰਨ ਵੰਡ ਵੀ ਹੋ ਸਕਦੀ ਹੈ। ਉਦਾਹਰਣ ਵਜੋਂ, ਜੇ ਤੁਸੀਂ ਆਪਣੇ ਪੁੱਤਰ ਨੂੰ ਆਪਣੀ ਆਰ.ਆਰ.ਐਸ.ਪੀ. ਦਾ ਇੱਕੋ-ਇੱਕ ਲਾਭਪਾਤਰੀ ਮਨੋਨੀਤ ਕਰਦੇ ਹੋ, ਤੇ ਬਾਕੀ ਦੀ ਸੰਪਤੀ ਆਪਣੀ ਧੀ, ਦੇ ਨਾਮ ’ਤੇ ਛੱਡ ਦਿੰਦੇ ਹੋ; ਤਾਂ ਤੁਹਾਡੀ ਧੀ ਨੂੰ ਅਸਲ ਵਿੱਚ ਤੁਹਾਡੇ ਪੁੱਤਰ ਦੀ ਵਿਰਾਸਤ ਦਾ ਟੈਕਸ ਵੀ ਅਦਾ ਕਰਨਾ ਹੋਵੇਗਾ।

ਪਰਿਵਾਰਕ ਝਗੜਾ

ਅਕਸਰ ਗ਼ਲਤ ਲਾਭਪਾਤਰੀ ਮਨੋਨੀਤਾਂ (ਬੈਨੇਫ਼ੀਸ਼ੀਅਰੀ ਡੈਜ਼ੀਗਨੇਸ਼ਨਜ਼) ਦੇ ਉਸ ਹਾਲਤ ਵਿੱਚ ਤਬਾਹਕੁੰਨ ਨਤੀਜੇ ਨਿੱਕਲਦੇ ਹਨ ਜਦੋਂ ਪਰਿਵਾਰ ਵਿੱਚ ਜ਼ਮੀਨ-ਜਾਇਦਾਦ ਨੂੰ ਲੈ ਕੇ ਵਿਰੋਧ ਪੈਦਾ ਹੋ ਜਾਣ।

ਮ੍ਰਿਤਕ ਦੀਆਂ ਸੰਪਤੀਆਂ ਦੇ ਸਬੰਧਤ ਹਿੱਸਿਆਂ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਿੱਚ ਬਹਿਸ ਹੁੰਦੀ ਹੈ; ਬੱਚੇ ਆਪਣੇ ਕਿਸੇ ਮਾਪੇ ਦੀ ਵਸੀਅਤ ਨੂੰ ਕਾਨੂੰਨੀ ਚੁਣੌਤੀਆਂ ਦਿੰਦੇ ਹਨ; ਆਪਾ-ਵਿਰੋਧੀ ਮਨੋਨੀਤਾਂ ਕਾਰਣ ਆਪਣਾ ਨਿਆਂਪੂਰਨ ਹਿੱਸਾ ਲੈਣ ਲਈ ਲੜਦੇ-ਝਗੜਦੇ ਅਤੇ ਬਹਿਸਬਾਜ਼ੀ ਕਰਦੇ ਹਨ। ਇਹ ਸਭ ਕੁੱਝ ਨਾ ਕੇਵਲ ਸੰਭਵ ਹੈ, ਸਗੋਂ ਉਸ ਹਾਲਤ ਵਿੱਚ ਵੀ ਸੰਭਾਵੀ ਹੈ ਜੇ ਤੁਸੀਂ ਲਾਭਪਾਤਰੀ ਮਨੋਨੀਤਾਂ ਸਪੱਸ਼ਟ ਤੌਰ ’ਤੇ ਕਰਨ ਤੋਂ ਅਸਮਰੱਥ ਰਹਿ ਜਾਂਦੇ ਹੋ।

ਵਿਲਮੌਟ ਜਾਰਜ