ਤੁਹਾਡੇ ਬੱਚੇ ਦੀ ਸਿੱਖਿਆ ਲਈ ਧਨ ਕਿਵੇਂ ਬਚਾਈਏ

By ਸਟਾਫ਼ | September 9, 2013 | Last updated on September 9, 2013
1 min read

ਤੁਹਾਡੇ ਬੱਚੇ ਦੀ ਸਿੱਖਿਆ ਲਈ ਧਨ ਬਚਾਉਣ ਦਾ ਇੱਕ ਤੋਂ ਵੱਧ ਤਰੀਕਾ ਹੈ।

ਬਹੁਤੇ ਕੈਨੇਡੀਅਨ ਪਰਿਵਾਰ ਆਰ.ਈ.ਐਸ.ਪੀ. ਨਾਲ ਸ਼ੁਰੂਆਤ ਕਰਦੇ ਹਨ, ਜੋ ਕਿ ਕੇਂਦਰ ਸਰਕਾਰ ਤੋਂ ਤੁਹਾਡੇ ਅੰਸ਼ਦਾਨਾਂ ਵਿੱਚ ਇੱਕ ਟਾਪ-ਅਪ ਦੀ ਸ਼ਕਲ ਵਿੱਚ ਅਜਿਹਾ ਲਾਭ ਹੈ, ਜਿਸ ਦਾ ਕੋਈ ਜਵਾਬ ਨਹੀਂ ਹੈ – ਤੁਹਾਡੇ ਬੱਚੇ ਦੇ 18 ਸਾਲਾਂ ਦਾ ਹੋਣ ਤੱਕ ਦੇ ਸਾਲਾਂ ਦੌਰਾਨ ਤੁਸੀਂ ਪਹਿਲੇ 2,500 ਡਾਲਰ ਲਈ ਯੋਜਨਾ ਵਿੱਚ ਘੱਟੋ-ਘੱਟ 20 ਪ੍ਰਤੀਸ਼ਤ ਰਖਦੇ ਹੋ, ਬਸ਼ਰਤੇ ਤੁਸੀਂ ਸਾਰੀਆਂ ਆਵਸ਼ਕਤਾਵਾਂ ਦੀ ਪੂਰਤੀ ਕਰਦੇ ਹੋਵੋਂ।

ਇੱਕ ਆਰ.ਈ.ਐਸ.ਪੀ. ਦੀ ਇੱਕ ਕਮੀ ਦਾ ਜ਼ਿਕਰ ਅਕਸਰ ਕੀਤਾ ਜਾਂਦਾ ਹੈ ਕਿ ਜੇ ਕਿਤੇ ਅਜਿਹਾ ਹੋ ਜਾਵੇ ਕਿ ਸਬੰਧਤ ਬੱਚਾ ਕਾਲਜ ਜਾਂ ਯੂਨੀਵਰਸਿਟੀ ’ਚ ਜਾਣ ਦਾ ਵਿਕਲਪ ਹੀ ਨਾ ਚੁਣੇ। ਪਰ ਅਸਲ ਵਿੱਚ ਉਸ ਹਾਲਤ ਨਾਲ ਨਿਪਟਣ ਦਾ ਇੰਤਜ਼ਾਮ ਵੀ ਇਸ ਬੱਚਤ ਪ੍ਰੋਗਰਾਮ ਦੇ ਨਿਯਮਾਂ ਵਿੱਚ ਕੀਤਾ ਗਿਆ ਹੈ। ਤੁਸੀਂ ਉਹ ਨਕਦ ਰਕਮ ਉਸ ਦੇ ਕਿਸੇ ਹੋਰ ਭੈਣ-ਭਰਾ ਦੇ ਨਾਮ ਨਾਲ ਚੱਲ ਰਹੀ ਆਰ.ਈ.ਐਸ.ਪੀ. ਵਿੱਚ ਪਾ ਦਿੱਤੇ ਜਾਂਦੇ ਹਨ।

ਤੁਹਾਡੇ ਕੋਲ ਆਪਣੀ ਆਰ.ਆਰ.ਐਸ.ਪੀ. ਵਿੱਚ 50,000 ਡਾਲਰ ਤਬਦੀਲ ਕਰਨ ਦਾ ਰਾਹ ਵੀ ਹੁੰਦਾ ਹੈ, ਬਸ਼ਰਤੇ ਤੁਹਾਡੇ ਕੋਲ ਇੰਨੀ ਕੁ ਗੁੰਜਾਇਸ਼ ਹੋਵੇ ਕਿ ਉਨ੍ਹਾਂ ਫ਼ੰਡਾਂ ਨਾਲ ਟੈਕਸ ਜ਼ਿੰਮੇਵਾਰੀਆਂ ਨਾ ਛਿੜਨ। ਇੱਕ ਵਾਰ ਤੁਹਾਡਾ ਬੱਚਾ 14 ਸਾਲਾਂ ਦਾ ਹੋਣ ’ਤੇ ਆਰ.ਆਰ.ਐਸ.ਪੀ. ਦੀ ਕੁੱਝ ਗੁੰਜਾਇਸ਼ ਛੱਡਣੀ ਸ਼ੁਰੂ ਕਰੋ ਤਾਂ ਜੋ ਯੋਜਨਾਵਾਂ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਦਾ ਅਸਰ ਘਟਾਇਆ ਜਾ ਸਕੇ।

ਜਾਂ, ਜੇ ਤੁਸੀਂ ਤਰਲਤਾ ਕਾਇਮ ਕਰਨ ਬਾਰੇ ਖ਼ਾਸ ਤੌਰ ਉਤੇ ਚਿੰਤਤ ਹੋ, ਤਾਂ ਬੱਚਤ ਦੇ ਹੋਰ ਵੀ ਵਿਕਲਪ ਹਨ ਜਿਵੇਂ ਟੀ.ਐਫ਼.ਐਸ.ਏਜ਼, ਇਨ-ਟਰੱਸਟ ਖਾਤੇ ਤੇ ਰੀਅਲ ਐਸਟੇਟ ਨਿਵੇਸ਼, ਜੋ ਵਿਦਵਾਨਾਂ ਵਾਲੇ ਸੁਫ਼ਨਿਆਂ ਲਈ ਫ਼ੰਡ ਮੁਹੱਈਆ ਕਰਵਾਉਣ ਲਈ ਆਮਦਨ ਦੇ ਪ੍ਰਵਾਹ ਪੈਦਾ ਕਰ ਸਕਦੇ ਹਨ।

ਟੀ.ਐਫ਼.ਐਸ.ਏਜ਼ ਬਾਰੇ ਉਠਾਈ ਚਿੰਤਾ ਇਹ ਹੈ ਕਿ ਜਦੋਂ ਤੱਕ ਤੁਸੀਂ ਵਿਸ਼ੇਸ਼ ਤੌਰ ਉਤੇ ਸਿੱਖਿਆ ਲਈ ਫ਼ੰਡ ਨਹੀਂ ਰਖਦੇ, ਹੰਗਾਮੀ ਹਾਲਾਤ ਲਈ ਉਨ੍ਹਾਂ ਵਿੱਚ ਗੋਤਾ ਲਾਉਣ ਦੇ ਲਾਲਚ ਹੋਣਗੇ। ਇਹ ਇੱਕ ਉਚਿਤ ਚਿੰਤਾ ਹੈ, ਪਰ ਟਿਊਸ਼ਨ ਤੇ ਰਹਿਣ-ਸਹਿਣ ਦੀਆਂ ਵਧਦੀਆਂ ਲਾਗਤਾਂ ਅਤੇ ਗਰੈਜੂਏਟ ਸਕੂਲ ਵਿੱਚ ਦਾਖ਼ਲਾ ਲੈਣ ਦੀ ਵਧੀ ਸੰਭਾਵਨਾ ਕਾਰਣ ਇਹੋ ਸੁਝਾਅ ਮਿਲਦਾ ਹੈ ਕਿ ਮਾਪਿਆਂ ਨੂੰ ਵਿਦਿਅਕ ਲਾਗਤਾਂ ਲਈ ਸੈਕੰਡਰੀ ਫ਼ੰਡਿੰਗ ਵਾਹਨ ਵੀ ਰੱਖਣਾ ਚਾਹੀਦਾ ਹੈ। ਇੱਕ ਟੀ.ਐਫ਼.ਐਸ.ਏ. ਉਸ ਆਵਸ਼ਕਤਾ ਨੂੰ ਵਧੀਆ ਤਰੀਕੇ ਪੂਰਾ ਕਰਦਾ ਹੈ।

ਜੇ ਤੁਸੀਂ ਆਪਣੇ ਬੱਚੇ ਨੂੰ ਯੂਨੀਵਰਸਿਟੀ ਪੜ੍ਹਾਈ ਕਰਵਾਉਣ ਲਈ ਨਿਸ਼ਚਤ ਹੋ, ਤਾਂ ਪਹਿਲਾਂ ਆਰ.ਈ.ਐਸ.ਪੀ. ਅੰਸ਼ਦਾਨ ਵਧਾਓ ਅਤੇ ਫਿਰ ਆਪਣੇ ਟੀ.ਐਫ਼.ਐਸ.ਏ. ਵਿੱਚ ਬਾਕੀ ਦੇ ਕੋਈ ਫ਼ੰਡ ਪਾਓ, ਜੇ ਕੋਈ ਗੁੰਜਾਇਸ਼ ਹੈ।

ਇੱਕ ਟੀ.ਐਫ਼.ਐਸ.ਏ. ਉਸ ਹਾਲਤ ਵਿੱਚ ਇੱਕ ਆਰ.ਈ.ਐਸ.ਪੀ. ਤੋਂ ਅੱਗੇ ਨਿੱਕਲ ਜਾਂਦਾ ਹੈ, ਜੇ ਤੁਹਾਨੂੰ ਬੱਚੇ ਦੇ ਉਚੇਰੀ ਸਿੱਖਿਆ ਹਾਸਲ ਕਰਨ ਬਾਰੇ ਗੰਭੀਰ ਕਿਸਮ ਦੇ ਸ਼ੱਕ ਹੋਣ, ਉਸ ਦਾ ਕੋਈ ਭੈਣ-ਭਰਾ ਵੀ ਨਾ ਹੋਵੇ, ਜਿਸ ਨੂੰ ਧਨ ਤਬਦੀਲ ਕੀਤਾ ਜਾ ਸਕੇ, ਜਾਂ ਤੁਹਾਡੇ ਤੁਹਾਡੇ ਜੀਵਨ ਸਾਥੀ ਦੇ ਆਰ.ਆਰ.ਐਸ.ਪੀ. ਵਿੱਚ ਕੋਈ ਅਣਵਰਤੇ ਫ਼ੰਡ ਪ੍ਰਵਾਨ ਕਰਨ ਦੀ ਕੋਈ ਗੁੰਜਾਇਸ਼ ਨਾ ਹੋਵੇ।

ਹੋਰ ਵਿਕਲਪਾਂ ਵਿੱਚ ਇਹ ਸ਼ਾਮਲ ਹਨ:

  • ਇਨ ਟਰੱਸਟ ਫ਼ਾਰ (ਆਈ.ਟੀ.ਐਫ਼. – In Trust For) ਖਾਤੇ ਮਾਪਿਆਂ ਲਈ ਉਪਲਬਧ ਹਨ ਅਤੇ ਉਨ੍ਹਾਂ ਨੂੰ ਇਕਵਿਟੀਜ਼ ਵਿੱਚ ਨਿਵੇਸ਼ ਹੋਣ ਦਿਓ। ਭਾਵੇਂ ਆਈ.ਟੀ.ਐਫ਼ਸ, ਇੱਕ ਆਰ.ਈ.ਐਸ.ਪੀ. ਦਾ ਗ੍ਰਾਂਟ ਲਾਭ ਪ੍ਰਦਾਨ ਨਹੀਂ ਕਰਦੇ, ਉਹ ਪੂਰੀ ਤਰ੍ਹਾਂ ਲਚਕਦਾਰ ਹਨ।
  • ਇੱਕ ਨਿਵੇਸ਼ ਜਾਇਦਾਦ ਖ਼ਰੀਦਣਾ ਉਨ੍ਹਾਂ ਮਾਪਿਆਂ ਲਈ ਕੰਮ ਕਰ ਸਕਦਾ ਹੈ, ਜੋ ‘ਸਵੈਟ ਇਕਵਿਟੀ’ (ਉਹ ਵਿਆਜ ਜੋ ਇੱਕ ਕਿਰਾਏਦਾਰ ਕਿਸੇ ਇਮਾਰਤ ਦੀ ਮੁਰੰਮਤ ਜਾਂ ਰੱਖ-ਰਖਾਅ ਵਿੱਚ ਅੰਸ਼ਦਾਨ ਪਾਉਣ ਬਦਲੇ ਖੱਟਦਾ ਹੈ) ਵਿੱਚ ਰੱਖੇ ਜਾਣਾ ਪਸੰਦ ਕਰਦੇ ਹਨ, ਜਾਂ ਜਿਨ੍ਹਾਂ ਦਾ ਇਹ ਚੰਗਾ ਵਿਚਾਰ ਹੈ ਕਿ ਜਿਹੜੇ ਸਕੂਲ ਵਿੱਚ ਉਨ੍ਹਾਂ ਦਾ ਬੱਚਾ ਦਾਖ਼ਲਾ ਲਵੇਗਾ, ਉਥੇ ਉਨ੍ਹਾਂ ਨੂੰ ਇੱਕ ਜਾਇਦਾਦ ਖ਼ਰੀਦਣ ਦੀ ਇਜਾਜ਼ਤ ਮਿਲਦੀ ਹੈ। ਤੁਹਾਡੇ ਬੱਚੇ ਦੇ ਯੂਨੀਵਰਸਿਟੀ ਲਈ ਰਵਾਨਾ ਹੋਣ ਤੋਂ ਪਹਿਲਾਂ, ਉਹ ਸੰਪਤੀ ਹੋਰਨਾਂ ਵਿਦਿਆਰਥੀਆਂ ਨੂੰ ਕਿਰਾਏ ’ਤੇ ਦੇ ਕੇ ਆਮਦਨ ਪੈਦਾ ਕਰ ਸਕਦੀ ਹੈ। ਤੁਹਾਡਾ ਬੱਚਾ ਜੇ ਉਸ ਸੰਪਤੀ ਦੇ ਪ੍ਰਬੰਧ ਵਿੱਚ ਮਦਦ ਕਰਦਾ ਹੈ, ਤਾਂ ਉਸ ਨੂੰ ਵੀ ਵਾਜਬ ਆਮਦਨ ਅਦਾ ਕੀਤੀ ਜਾ ਸਕਦੀ ਹੈ ਪਰ ਤੁਸੀਂ ਉਸ ਦੀ 11,000 ਡਾਲਰ ਦੀ ਬੁਨਿਆਦੀ ਨਿਜੀ ਛੋਟ ਅਤੇ ਕਟੌਤੀਯੋਗ ਹੋਰ ਸਕੂਲ ਖ਼ਰਚਿਆਂ ਦਾ ਧਿਆਨ ਰੱਖਣਾ ਯਕੀਨੀ ਬਣਾਓ। ਬੱਚੇ ਨੂੰ ਵਧੇਰੇ ਅਦਾ ਕਰਨ ਦਾ ਅਰਥ ਹੈ ਕਿ ਉਸ ਨੂੰ ਉਸ ਆਮਦਨ ਉਤੇ ਟੈਕਸ ਅਦਾ ਕਰਨਾ ਹੋਵੇਗਾ।
  • ‘ਕੈਨੇਡਾ ਚਾਈਲਡ ਟੈਕਸ ਬੈਨੇਫ਼ਿਟ’ (ਸੀ.ਸੀ.ਟੀ.ਬੀ. – ਕੈਨੇਡਾ ਬਾਲ ਟੈਕਸ ਲਾਭ) ਨੂੰ ਅੱਖੋਂ ਪ੍ਰੋਖੇ ਨਾ ਕਰੋ। ਇਹ ਧਨ, ਆਮ ਤੌਰ ਉਤੇ ਮਾਪਿਆਂ ਨੂੰ ਇੱਕ ਟੈਕਸ ਲਾਭ ਵਜੋਂ ਅਦਾ ਕੀਤਾ ਜਾਂਦਾ ਹੈ, ਤਕਨੀਕੀ ਤੌਰ ਉਤੇ ਬੱਚੇ ਨਾਲ ਸਬੰਧਤ ਹੁੰਦਾ ਹੈ ਅਤੇ ਤੁਹਾਡੇ ਬੱਚੇ ਦੇ ਨਾਮ ਨਾਲ ‘ਕੰਪਾਊਂਡ ਟੈਕਸ-ਫ਼੍ਰੀ’ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ। ਇਹ ਧਨ ਇੱਕ ਆਈ.ਟੀ.ਐਫ਼. ਖਾਤੇ ਵਿੱਚ ਵੀ ਵਧ ਸਕਦਾ ਹੈ।

ਸਟਾਫ਼